ਫਿਰੋਜ਼ਪੁਰ, 5 ਜੂਨ 2020 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜ਼ਿ. ਪਟਿਆਲਾ ਇਕਾਈ ਫਿਰੋਜ਼ਪੁਰ ਸ਼ਹਿਰ ਵੱਲੋਂ ਅੱਜ ਗੁਰਦੁਆਰਾ ਦੇ ਗ੍ਰੰਥੀਆਂ, ਮੰਦਿਰਾਂ ਦੇ 7 ਪੁਜਾਰੀਆਂ ਨੂੰ ਕੋਵਿਡ 19 ਦੇ ਕਾਰਨ ਕੰਮ ਕਾਜ ਨਾ ਹੋਣ ਦੇ ਕਾਰਨ 20-20 ਕਿਲੋ ਸੁੱਕਾ ਰਾਸ਼ਨ ਆਟਾ ਦਾਲ, ਚਾਵਲ, ਖੰਡ, ਚਾਹ ਪੱਤੀ, ਹਰਜਿੰਦਰ ਸਿੰਘ ਕਤਨਾ ਜ਼ਿਲ੍ਹਾ ਪ੍ਰਧਾਨ ਦੀ ਮੌਜੂਦਗੀ ਵਿਚ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਮਹਾਂ ਸੈਕਟਰੀ ਪ੍ਰੇਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਟਰੱਸਟ ਦੇ ਪ੍ਰਮੁੱਖ ਡਾ. ਐੱਸਪੀ ਓਬਰਾਏ ਵੱਲੋਂ ਕੀਤੇ ਗਏ ਮਨੁੱਖ ਹਿੱਤ ਕਾਰਜ ਦੇ ਦਿਸ਼ਾ ਨਿਰਦੇਸ਼ਾਂ ਵੱਲੋਂ ਦਿੱਤੇ ਜਾਂਦੇ ਹਨ। ਇਸ ਮੌਕੇ ਚੇਅਰਮੈਨ ਬਲਵਿੰਦਰ ਪਾਲ ਸ਼ਰਮਾ, ਬਲਵੰਤ ਸਿੰਘ ਬਰਾੜ, ਕੰਵਲਜੀਤ ਸਿੰਘ, ਮੈਡਮ ਤਲਵਿੰਦਰ ਕੌਰ, ਵਿਪਰ ਬੰਧੂ, ਕਰਨਦੀਪ ਸਿੰਘ, ਹਰੀ ਰਾਮ ਖਿੰਦੜੀ ਆਦਿ ਹਾਜ਼ਰ ਸਨ।