ਜਗਦੀਸ਼ ਥਿੰਦ
ਫ਼ਾਜ਼ਿਲਕਾ, 5 ਜੂਨ
ਵਿਸ਼ਵ ਵਾਤਾਵਰਣ ਦਿਵਸ ਮੌਕੇ ਨਗਰ ਕੌਂਸਲ ਫ਼ਾਜ਼ਿਲਕਾ ਵੱਲੋਂ ਰੇਲਵੇ ਰੋਡ ਨਹਿਰੀ ਪਾਣੀ ਪ੍ਰੋਜੈਕਟ ’ਤੇ ਬਣੇ ਕੰਪੋਸਟ ਯੁਨਿਟਾਂ ’ਤੇ ਵੱਖ-ਵੱਖ ਤਰ੍ਹਾਂ ਦੇ 20 ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸਾਫ਼-ਸੁਥਰਾ ਵਾਤਾਵਰਣ ਬਰਕਰਾਰ ਰੱਖਣ ਲਈ ਰੁਖਾਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕੰਮ ਪੌਦੇ ਲਗਾਉਣ ਤੱਕ ਹੀ ਖਤਮ ਨਹੀਂ ਹੁੰਦਾ ਸਗੋਂ ਇਸ ਦੀ ਸਾਂਭ-ਸੰਭਾਲ ਬਹਤੁ ਜ਼ਰੂਰੀ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੰੂ ਵਾਤਾਰਵਣ ਨੰੂ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਸ਼ਹਿਰ ਨੰੂ ਸਾਫ਼ ਸੁਥਰਾ ਬਣਾਈ ਰੱਖਣ ਲਈ ਮਿਸ਼ਨ ਫਤਹਿ ਮੁਹਿੰਮ ’ਚ ਨਗਰ ਕੋਸਲ ਨੰੂ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਕ ਇਲੈਕਟ੍ਰਾਨਿਕ ਵੇਸਟ ਬਾਕਸ ਹੋਟਲਾ ਬਾਜਾਰ ਨੇੜੇ ਪ੍ਰਤਾਪ ਬਾਗ ਵਿਖੇ ਸਥਾਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਕਸ ਲਗਾਉਣ ਦਾ ਮੰਤਵ ਰੋਜ਼ਾਨਾ ਦੀਆਂ ਇਲੈਕਟ੍ਰਾਨਿਕ ਵਸਤਾਂ ਪੁਰਾਣੇ ਮੋਬਾਈਲ ਫੋਨ, ਬੈਟਰੀਆਂ, ਸੈਲ, ਪੁਰਾਣੀਆਂ ਘੜੀਆਂ ਅਤੇ ਕੰਪਿਉਟਰ ਆਦਿ ਦਾ ਸਮਾਨ ਜੋ ਕਿ ਖਰਾਬ ਹੋ ਜਾਂਦਾ ਹੈ, ਉਸਨੂੰ ਖੁਲੇ੍ਹ ਵਿੱਚ ਨਾ ਸੁਟ ਕੇ ਉਸ ਬਾਕਸ ਵਿਚ ਪਾਇਆ ਜਾਵੇ ਅਤੇ ਇਸ ਦੇ ਨਾਲ-ਨਾਲ ਪਲਾਸਟਿਕ ਕੁਲੈਕਸਨ ਬਾਕਸ ਵੀ ਲਗਾਇਆ ਗਿਆ ਜਿਸ ਵਿਚ ਪਲਾਸਟਿਕ ਬੋਤਲਾਂ, ਪਲਾਸਟਿਕ ਕਚਰਾ ਪਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਪਲਾਸਟਿਕ ਦੇ ਬਣੇ ਪੋਲੀਥੀਨ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਕੱਪੜੇ ਦੇ ਬਣੇ 20 ਬੈਗਾਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਬੈਗ ਪਸ਼ੂਆਂ ਲਈ ਵੀ ਹਾਨੀਕਾਰਕ ਹੁੰਦੇ ਹਨ, ਇਸ ਲਈ ਕੱਪੜੇ ਦੇ ਬਣੇ ਬੈਗਾਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ, ਮੋਟੀਵੇਟਰ ਰਾਜ ਕੁਮਾਰ, ਸੰਤੋਸ਼ ਰਾਣੀ, ਸੁਪਰਵਾਈਜ਼ਰ ਸੁਰਜ ਕੁਮਾਰ, ਰਾਜੇਸ਼ ਕੁਮਾਰ, ਲਵ ਕੁਸ਼ ਤੇ ਬਲਰਾਜ ਮੌਜੂਦ ਸਨ।