ਹਰੀਸ਼ ਕਾਲੜਾ
- ਹੜ੍ਹਾਂ ਦੌਰਾਨ ਦਰਿਆ ਦੇ ਕੰਢਿਆਂ ਤੇ ਹੋਏ ਕਟਾਣ ਕਾਰਨ ਨੀਵੇਂ ਹੋਏ ਕੰਢਿਆਂ ਨੂੰ ਮਜਬੂਤ ਕਰਨ ਲਈ ਦਿੱਤੇ ਨਿਰਦੇਸ਼
ਰੂਪਨਗਰ, 5 ਜੂਨ 2020 - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸੰਭਾਵਿਤ ਹੜ੍ਹਾਂ ਦੇ ਮੱਦੇਨਜਰ ਸਤਲੁਜ਼ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਖੈਰਾਬਾਦ, ਬੋਹੁਵਾਲ, ਸੁਲਤਾਨ ਪੁਰ , ਸਾਰੰਗਪੁਰ , ਫੱਸੇ ਅਤੇ ਸ਼੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੇ ਚੰਦਪੁਰ ਬੇਲਾ, ਹਰੀਵਾਲ, ਬੁਰਜ ਅਤੇ ਲੋਧੀਪੁਰ ਦਾ ਦੌਰਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਪਿੰਡਾਂ ਦੇ ਕੰਢਿਆ ਤੇ ਲੰਘਦੇ ਸਤਲੁਜ਼ ਦਰਿਆ ਦਾ ਦੌਰਾ ਕੀਤਾ ਗਿਆ ਹੈ ਤਾਂ ਜ਼ੋ ਸੰਭਾਵਿਤ ਹੜ੍ਹਾ ਤੋਂ ਬਚਾਅ ਸਬੰਧੀ ਅਗੇਤੇ ਪ੍ਰਬੰਧ ਕੀਤੇ ਜਾ ਸਕਣ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਹੜ੍ਹਾਂ ਦੌਰਾਨ ਪਾਣੀ ਦਾ ਪੱਧਰ ਵਧਣ ਕਰਕੇ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਮਾਰ ਪਈ ਸੀ। ਉਨ੍ਹਾਂ ਪਿੰਡਾਂ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਿਆ ਦੇ ਕੰਢਿਆ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪਿੰਡ ਵਾਸੀਆਂ ਦੇ ਨਾਲ ਵਿਚਾਰ ਵਟਾਂਦਰਾਂ ਕਰਕੇ ਜਾਣਕਾਰੀ ਹਾਸਿਲ ਕੀਤੀ ਗਈ ਹੈ ਕਿ ਜਦੋਂ ਹੜ੍ਹਾਂ ਦੌਰਾਨ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਉਸ ਦੌਰਾਨ ਕਿਸ ਤਰ੍ਹਾਂ ਪਾਣੀ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਹੜ੍ਹਾਂ ਦੌਰਾਨ ਕਈ ਜਗ੍ਹਾਵਾਂ ਤੋਂ ਪਾਣੀ ਦੀ ਮਾਰ ਪੈਣ ਕਰਕੇ ਸਤਲੁਜ਼ ਦਰਿਆ ਦੇ ਕੰਢਿਆਂ ਦਾ ਕਟਾਣ ਹੋ ਗਿਆ ਸੀ। ਇਸ ਲਈ ਇਹ ਜ਼ਰੂਰੀ ਹੈ ਕਿ ਜਿੱਥੇ ਕਿਤੇ ਵੀ ਸਤਲੁਜ਼ ਦਰਿਆ ਦੇ ਕੰਢਿਆ ਵਿੱਚ ਕਟਾਣ ਹੋਇਆ ਹੈ। ਇਨ੍ਹਾਂ ਨੂੰ ਉੱਚਾ ਕਰਕੇ ਮਜ਼ਬੂਤ ਬੰਨ ਬਣਾਇਆ ਜਾ ਸਕੇ ਤਾਂ ਜ਼ੋ ਪਿੰਡਾਂ ਵਿੱਚ ਪਾਣੀ ਦਾਖਲ ਨਾ ਹੋ ਸਕੇ ਅਤੇ ਪਾਣੀ ਤੇਜੀ ਨਾਲ ਅੱਗੇ ਨਿਕਲ ਸਕੇ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਸਤਲੁਜ਼ ਜਿੱਥੇ ਲੋੜ ਹੈ ਸਤਲੁਜ਼ ਦਰਿਆ ਦੇ ਕੰਢਿਆ ਨੂੰ ਮਜਬੂਤ ਕਰਨ ਲਈ ਨਰੇਗਾ ਅਤੇ ਫਲਡ ਪ੍ਰੋਟੈਕਸ਼ਨ ਫੰਡ ਦੇ ਤਹਿਤ ਕੰਢਿਆ ਨੂੰ ਮਜਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਥਾਵਾਂ ਤੇ ਵੀ ਇੱਕ ਦੌ ਦਿਨਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੁਰਜ਼ ਅਤੇ ਹਰੀਵਾਲ ਏਰੀਆ ਵਿਖੇ ਸਥਾਨਕ ਲੋਕਾਂ ਵੱਲੋਂ ਕੰਢਿਆ ਦੀ ਮਜਬੂਤੀ ਲਈ ਹੋਰ ਥਾਵਾਂ ਦਿਖਾਈਆਂ ਗਈਆਂ ਹਨ।
ਇਸ ਦੇ ਲਈ ਐਸਟੀਮੈਂਟ ਬਣਾ ਕੇ ਹੋਰ ਵੀ ਫੰਡ ਜਾਰੀ ਕਰਵਾਉਣ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਯੋਜਨਾਬੰਦ ਤਰੀਕੇ ਦੇ ਨਾਲ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਸ ਢੰਗ ਨਾਲ ਯੋਜਨਾ ਉਲੀਕੀ ਜਾ ਰਹੀ ਹੈ ਕਿ ਜੇਕਰ ਹੜ੍ਹ ਆਉਂਦੇ ਹਨ ਤਾਂ ਮੌਕੇ ਕਿਸ ਤਰ੍ਹਾਂ ਨਾਲ ਕੰਮ ਕੀਤਾ ਜਾਵੇ ਤਾਂ ਜ਼ੋ ਜਾਨ ਅਤੇ ਮਾਲ ਦਾ ਨੁਕਸਾਨ ਨਾ ਹੋ ਸਕੇ। ਇਸ ਮੌਕੇ ਤੇ ਸ਼੍ਰੀ ਦਮਨਦੀਪ ਸਿੰਘ ਐਕਸੀਅਨ ਡਰੇਨਜ਼ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।