ਹਰੀਸ਼ ਕਾਲੜਾ
- ''ਸਮਾਜ ਸੇਵਾ ਲਈ ਪ੍ਰੇਰਤ ਕਰਨ ਵਾਲੀ ਸਖ਼ਸੀਅਤ ਸਨ ਸ਼੍ਰੀ ਮੁੰਦਰਾ"
ਰੂਪਨਗਰ, 5 ਜੂਨ 2020 - ਬਜ਼ੁਰਗਾਂ ਦੇ ''ਆਪਣਾ ਘਰ" ਹਵੇਲੀ ਕਲਾਂ ਦੇ ਬਾਨੀ ਉੱਘੇ ਸਮਾਜ ਸੇਵਕ ਤੇ ਮਹਾਂਦਾਨੀ ਸਵਰਗੀਆ ਸ਼੍ਰੀ ਐਲ. ਆਰ. ਮੁੰਦਰਾ ਦੀ ਤੀਜੀ ਬਰਸੀ ਅੱਜ ਲਾਕਡਾਉਨ ਦੇ ਚਲਦਿਆਂ ਸੰਸਥਾ ਦੇ ਟਰੱਸਟੀਆਂ ਵਲੋਂ ਸੀਮਤ ਹਾਜ਼ਰੀ 'ਚ ਮਨਾਈ ਗਈ। ਇਸ ਮੌਕੇ ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ (ਰਜਿ.) ਦੇ ਟਰਸਟੀਆਂ ਅਤੇ ਹਾਜ਼ਰ ਪਤਵੰਤੇ ਵਿਅਕਤੀਆਂ ਨੇ ਸ਼੍ਰੀ ਮੁੰਦਰਾ ਦੀ ਤਸਵੀਰ ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ।
ਇਸ ਮੌਕੇ 'ਤੇ ਬੋਲਦਿਆ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ, ਕਾਨੂੰਨੀ ਸਲਾਹਕਾਰ ਰਾਵਿੰਦਰ ਸਿੰਘ ਮੁੰਦਰਾ, ਸਾਬਕਾ ਐਮ ਸੀ ਗੁਰਮੁੱਖ ਸਿੰਘ ਸੈਣੀ ਅਤੇ ਪ੍ਰਬੰਧਕੀ ਸਕੱਤਰ ਵਿਨੋਦ ਜੈਨ ਨੇ ਕਿਹਾ ਕਿ ਸ਼੍ਰੀ ਮੁੰਦਰਾ ਸਮਾਜ ਸੇਵਾ ਲਈ ਪ੍ਰੇਰਤ ਕਰਨ ਵਾਲੀ ਸਖ਼ਸੀਅਤ ਸਨ। ਜਿਨ੍ਹਾਂ ਨੇ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ, ਲੋੜਵੰਦਾਂ ਦੀ ਸੇਵਾ ਕਰਨ ਅਤੇ ਸਿੱਖਿਆ ਨੂੰ ਉਤਸਾਹਿਤ ਕਰਨ ਦਾ ਮਾਰਗ ਵਿਖਾਇਆ। ਸ਼੍ਰੀ ਮੁੰਦਰਾ ਵਰਗੇ ਸਮਾਜਸੇਵਕ ਨੂੰ ਲੋਕੀ ਹਮੇਸਾ ਯਾਦ ਰੱਖਣਗੇ। ਇਸ ਮੌਕੇ ਟਰੱਸਟੀ ਡਾ. ਅਜਮੇਰ ਸਿੰਘ, ਬਲਬੀਰ ਸਿੰਘ, ਦਰਸ਼ਨ ਜੈਨ, ਅਮਰਜੀਤ ਸਿੰਘ, ਇੰਜ. ਐਮ. ਸੀ. ਸ਼ਰਮਾ, ਸੰਦੀਪ ਸਿੰਘ ਤੋਂ ਇਲਾਵਾ ਕੈਪਟਨ ਹਾਕਮ ਸਿੰਘ, ਐਸ.ਐਮ ਸਿੰਘ, ਰਾਜਿੰਦਰ ਸਿੰਘ ਅਤੇ ਆਪਣਾ ਘਰ 'ਚ ਰਹਿ ਰਹੇ ਬਜ਼ੁਰਗ ਸਨ।