ਸੰਜੀਵ ਸੂਦ
ਲੁਧਿਆਣਾ, 5 ਜੂਨ 2020 - ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਿਪੋਰਟਾਂ ਤੋਂ ਬਿਨਾਂ 9 ਜਾਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਕਿ 2 ਸੈਂਪਲ ਦੁਬਾਰਾ ਜਾਂਚ ਲਈ ਹੀ ਭੇਜੇ ਗਏ ਸਨ।
ਅੱਜ ਦੇ ਪਾਜ਼ੀਟਿਵ ਕੇਸਾਂ 'ਚ 26 ਸਾਲਾਂ ਦੀ ਗਰਭਵਤੀ ਔਰਤ, 12 ਸਾਲ ਦਾ ਬੱਚਾ, 12 ਸਾਲ ਦੀ ਰਾਜਸਥਾਨ ਤੋਂ ਆਈ ਯਾਤਰੂ ਔਰਤ, 61 ਸਾਲ ਦਾ ਵਿਅਕਤੀ ਅਤੇ 42 ਸਾਲ ਦੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ