- ਇੱਕ ਮਰੀਜ਼ ਨੂੰ ਗਿਆਨ ਸਾਗਰ ਤੋਂ ਮਿਲੀ ਛੁੱਟੀ
ਐਸ.ਏ.ਐਸ. ਨਗਰ, 5 ਜੂਨ 2020 - ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ ਚਾਰ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਅੱਜ ਇੱਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਪਾਜ਼ੀਟਿਵ ਮਾਮਲਿਆਂ ਵਿੱਚ ਇੱਕ ਸੈਕਟਰ -70 ਮੁਹਾਲੀ ਦਾ 61 ਸਾਲਾ ਵਿਅਕਤੀ ਸ਼ਾਮਲ ਹੈ ਜਦੋਂ ਕਿ 3 ਹੋਰ ਪਾਜ਼ੀਟਿਵ ਮਾਮਲੇ ਸੈਕਟਰ -78 ਦੇ ਪਹਿਲਾਂ ਹੀ ਪਾਜ਼ੀਟਿਵ ਪਾਏ ਗਏ ਮਰੀਜ਼ ਦੇ ਸੰਪਰਕ ਹਨ, ਜੋ ਦਿੱਲੀ ਦੀ ਯਾਤਰਾ ਕਰਕੇ ਆਇਆ ਸੀ।
ਡੇਰਾਬਾਸੀ ਦੇ ਰਹਿਣ ਵਾਲੇ ਇੱਕ 33 ਸਾਲਾ ਐਨਆਰਆਈ ਨੂੰ ਅੱਜ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਹੁਣ, ਐਕਟਿਵ ਕੇਸਾਂ ਦੀ ਕੁੱਲ ਗਿਣਤੀ 17 ਹੈ ਅਤੇ 107 ਮਰੀਜ਼ ਠੀਕ ਹੋ ਗਏ ਹਨ।