25 ਸਕੂਲਾਂ 'ਚ ਪੜ੍ਹਾਕੇ ਟੀਚਰ ਨੇ ਕਮਾਏ 1 ਕਰੋੜ, ਮਾਮਲੇ ਦੀ ਜਾਂਚ ਹੋਈ ਸ਼ੁਰੂ
ਲਖਨਊ, 5 ਜੂਨ, 2020 : ਉੱਤਰ ਪ੍ਰਦੇਸ਼ ਦੇ ਸਿੱਖਿਆ ਵਿਭਾਗ ਵਿਚ ਕਸਤੂਰਬਾ ਗਾਂਧੀ ਬਾਲਿਕ ਵਿਦਿਆਲਿਆ (ਕੇ ਜੀ ਬੀ ਵੀ) ਵਿਚ ਕੰਮ ਕਰਦੀ ਇਕ ਟੀਚਰ ਨੇ ਇਕੋ ਸਮੇਂ 25 ਸਕੂਲਾਂ ਵਿਚ ਕੰਮ ਕਰ ਕੇ 1 ਕਰੋੜ ਰੁਪਏ ਤਨਖਾਹ ਲੈ ਲਈ। ਇਸ ਮਾਮਲੇ ਦੀ ਹੁਣ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਆਜ ਤੱਕ ਦੀ ਇਕ ਰਿਪੋਰਟ ਮੁਤਾਬਕ ਇਹ ਘੁਟਾਲਾ ਉਦੋਂ ਸਾਹਮਣੇ ਆਇਆ ਜਦੋਂ ਵਿਭਾਗ ਨੇ ਟੀਚਰਾਂ ਦਾ ਡਾਟਾਬੇਸ ਬਣਾਉਣਾ ਸ਼ੁਰੂ ਕੀਤਾ। ਵਿਭਾਗੀ ਰਿਪੋਰਟ ਮੁਤਾਬਕ ਅਨਾਮਿਕਾ ਸ਼ੁਕਲਾ ਨਾਂ ਦੀ ਇਹ ਟੀਚਰ ਅਮੇਠੀ, ਅੰਬੇਡਕਰਨਗਰ, ਰਾਏਬਰੇਲੀ, ਪ੍ਰਯਾਗਰਾਜ, ਅਲੀਗੜ• ਤੇ ਹੋਰ ਜ਼ਿਲ੍ਹਿਆਂ ਵਿਚ ਕੰਮ ਕਰ ਰਹੀ ਸੀ। ਇਸਨੇ ਡਿਜੀਟਲ ਡਾਟਾਬੇਸ ਦੇ ਬਾਵਜੂਦ ਇਸ ਸਾਲ ਫਰਵਰੀ ਤੱਕ ਕੰਮ ਕੀਤਾ ਤੇ 1 ਕਰੋੜ ਰੁਪਏ ਤੋਂ ਵੱਧ ਤਨਖਾਹ ਵਸੂਲ ਕਰ ਲਈ ਤੇ ਬੈਂਕ ਵਿਚੋਂ ਕਢਵਾ ਲਈ। ਵਿਭਾਗ ਮੁਤਾਬਕ ਇਹ ਟੀਚਰ ਮੂਲ ਰੂਪ ਵਿਚ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਵਿਭਾਗ ਨੇ ਟੀਚਰ ਨੂੰ ਨੋਟਿਸ ਜਾਰੀ ਕੀਤਾ ਹੈ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਵਿਭਾਗ ਨੇ ਅਗਲੀ ਤਨਖਾਹ ਰੋਕਣ ਦੇ ਹੁਕਮ ਜਾਰੀ ਕੀਤੇ ਹਨ।