ਚੰਡੀਗੜ੍ਹ, 5 ਜੂਨ 2020 - ਯੂਟੀ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਫੈਸਲਾ ਲਿਆ ਹੈ ਕਿ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਬੰਦ ਰਹਿਣਗੇ।
ਇਹ ਫੈਸਲਾ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਡਿਵੈਲਪਿੰਗ ਡਾਇਰੈਕਟਰ ਸਕੂਲ ਐਜ਼ੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ, “ਅਗਲੇ ਹੁਕਮਾਂ ਤੱਕ ਚੰਡੀਗੜ੍ਹ ਦੇ ਸਕੂਲ ਬੰਦ ਰਹਿਣਗੇ। ਐਮਐਚਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜੂਨ ਵਿੱਚ ਸਕੂਲ ਨਹੀਂ ਖੋਲ੍ਹ ਸਕਦੇ। ” ਸਕੂਲ ਦੁਬਾਰਾ ਖੋਲ੍ਹਣ ਸੰਬੰਧੀ ਫੈਸਲਾ ਜੁਲਾਈ ਵਿੱਚ ਲਿਆ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਅਲਕਾ ਮਹਿਤਾ ਨੇ ਕਿਹਾ, “ਸਾਨੂੰ ਅਗਲੇ ਹੁਕਮਾਂ ਤੱਕ ਸ਼ਹਿਰ ਵਿੱਚ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਅਧਿਆਪਕ ਕਿਸੇ ਜ਼ਰੂਰੀ ਕੰਮ ਲਈ ਸਕੂਲ ਜਾ ਸਕਦੇ ਹਨ।” ਤਾਲਾਬੰਦੀ ਤੋਂ ਬਾਅਦ ਇਹ ਚੌਥੀ ਵਾਰ ਹੈ ਜਦੋਂ ਗਰਮੀ ਦੇ ਬਰੇਕ ਨੂੰ ਵਧਾ ਦਿੱਤਾ ਗਿਆ ਹੈ।