ਨਿਰਵੈਰ ਸਿੰਘ ਸਿੰਧੀ
- ਮਾਮਲਾ ਪੰਚਾਇਤੀ ਜ਼ਮੀਨ ਦੀ ਬੋਲੀ ਅੰਦਰਖਾਤੇ ਕਰਵਾਉਣ ਦਾ
ਮਮਦੋਟ, 6 ਜੂਨ 2020 - ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਨੂੰ ਲੈ ਕੇ ਅਕਸਰ ਹੀ ਵਿਵਾਦ ਬਣੇ ਰਹਿੰਦੇ ਹਨ ਕਿਉਕਿ ਕੁੱਝ ਸਿਆਸੀ ਅਸਰ ਰਸੂਖ ਰੱਖਣ ਵਾਲੇ ਸਰਪੰਚ ਆਪਣੇ ਚਹੇਤਿਆ ਨੂੰ ਇਹ ਪੰਚਾਇਤ ਦੀਆਂ ਜ਼ਮੀਨਾਂ ਅੰਦਰ ਖਾਤੇ ਘੱਟ ਪੈਸਿਆ ਵਿੱਚ ਵੀ ਦੇ ਦਿੰਦੇ ਹਨ। ਇਸੇ ਤਰ੍ਹਾਂ ਦਾ ਵਿਵਾਦ ਦੇਖਣ ਨੂੰ ਮਿਲਿਆ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਚੱਕ ਘੁਬਾਈ ਉਰਫ ਟਾਂਗਨ (ਛਾਂਗਾ) ਵਿਖੇ ਜਿੱਥੇ ਪੰਚਾਇਤ ਦੇ ਮੌਜੂਦਾ ਮੈਂਬਰਾਂ ਵੱਲੋਂ ਹੀ ਮੌਜੂਦਾ ਮਹਿਲਾ ਸਰਪੰਚ ਦਿਆਲ ਕੌਰ ਉੱਪਰ ਕਥਿਤ ਦੋਸ਼ ਲਗਾਏ ਹਨ ਕਿ ਉਸਨੇ ਪ੍ਰਬੰਧਕ ਲੱਗੇ ਸੈਕਟਰੀ ਰੋਸ਼ਨ ਲਾਲ ਨਾਲ ਮਿਲੀਭੁਗਤ ਕਰਕੇ ਆਪਣੇ ਚਹੇਤੇ ਸੋਹਣ ਸਿੰਘ ਪੁੱਤਰ ਮੰਗਲ ਸਿੰਘ ਨੂੰ ਪੰਚਾਇਤ ਦੀ ਸਾਡੇ ਤਿੰਨ ਕਿੱਲੇ ਜ਼ਮੀਨ ਬਿਨਾਂ ਕਿਸੇ ਨੂੰ ਦੱਸੇ ਅੰਦਰ ਖਾਤੇ ਉਸਦੇ ਹੱਕ ਵਿਚ ਬੋਲੀ ਕਰਵਾ ਦਿੱਤੀ ਹੈ।
ਇਸ ਬਾਰੇ ਪ੍ਰੈਸ ਕਾਨਫਰੰਸ ਕਰਦੇ ਹੋਏ ਮੈਂਬਰ ਪੰਚਾਇਤ ਸੁਰਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ , ਲਹੋਰਾ ਸਿੰਘ ਸਾਬਕਾ ਮੈਂਬਰ ,ਜੋਗਿੰਦਰ ਕੌਰ ਮੈਂਬਰ ,ਜਗੀਰ ਸਿੰਘ ਮੈਂਬਰ, ਬਲਕਾਰ ਸਿੰਘ ਸਾਬਕਾ ਮੈਂਬਰ ਪੰਚਾਇਤ , ਮੌਜੂਦਾ ਨੰਬਰਦਾਰ ਸ਼ਾਹਿਬ ਸਿੰਘ, ਆਦਿ ਨੇ ਦੱਸਿਆ ਕਿ ਪਿੰਡ ਦੀ ਕਰੀਬ ਸਾਡੇ ਤਿੰਨ ਕਿੱਲੇ ਜ਼ਮੀਨ ਪਿੰਡ ਤੋਂ ਚੜਦੇ ਵਾਲੇ ਪਾਸੇ ਨਹਿਰ ਦੇ ਨਾਲ ਹੈ ਜਿਸ ਵਿਚ ਉੱਕਤ ਸਰਪੰਚ ਦਾ ਕਰੀਬੀ ਸੋਹਣ ਸਿੰਘ ਪਿੱਛਲੇ ਕਰੀਬ 20 ਸਾਲ ਤੋਂ ਕਬਜਾ ਕਰਕੇ ਬੈਠਾ ਹੋਇਆ ਹੈ ਅਤੇ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਹਰ ਵਾਰ ਪੰਚਾਇਤ ਦੀ ਜਮੀਨ ਵਾਹ ਰਿਹਾ ਹੈ ਉਸੇ ਤਰ੍ਹਾਂ ਇਸ ਵਾਰ ਫਿਰ ਪਿੱਛਲੀ ਵਾਰ ਵਾਂਗ ਉੱਕਤ ਕਿਸਾਨ ਨੇ ਹੀ ਸਰਪੰਚ ਅਤੇ ਸਰਕਾਰੀ ਅਮਲੇ ਨਾਲ ਮਿਲਕੇ ਘਪਲੇਬਾਜੀ ਕਰਕੇ ਜਮੀਨ ਦੀ ਬੋਲੀ ਆਪਣੇ ਨਾਮ ਕਰਵਾ ਲਈ ਹੈ।
ਇੱਥੇ ਦੱਸਣਾ ਬਨਦਾ ਹੈ ਕਿ ਕਨੂੰਨ ਮੁਤਾਬਿਕ ਪੰਚਾਇਤੀ ਜ਼ਮੀਨ ਦੀ ਬੋਲੀ ਕਰਦੇ ਸਮੇ ਉਸ ਜ਼ਮੀਨ ਵਿੱਚ ਪਿਛਲੇ ਠੇਕੇਦਾਰ ਵੱਲੋਂ ਕੋਈ ਫਸਲ ਨਹੀਂ ਬੀਜੀ ਹੋਣੀ ਚਾਹੀਦੀ ਅਤੇ ਬੋਲੀ ਕਰਨ ਤੋਂ ਪਹਿਲਾਂ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਅਨਾਉਸਮੈਂਟ ਕਰਵਾਈ ਜਾਦੀ ਹੈ ਪਰ ਹੋਇਆ ਇਸ ਦੇ ਉਲਟ ਕਿਉਂਕਿ ਉਕਤ ਕਿਸਾਨ ਨੇ ਬੋਲੀ ਦੋਰਾਨ ਘਪਲੇਬਾਜੀ ਕਰਨ ਦੀ ਨੀਅਤ ਨਾਲ ਪਹਿਲਾਂ ਤੋਂ ਹੀ ਅਰਬੀ ਦੀ ਫਸਲ ਬੀਜੀ ਹੋਈ ਹੈ ਜੋ ਕਿ ਅਜੇ ਵੀ ਪੰਚਾਇਤੀ ਜ਼ਮੀਨ ਵਿਚ ਖੜੀ ਹੋਈ ਹੈ ਜੋ ਕਿ ਕਨੂੰਨ ਮੁਤਾਬਿਕ ਖਾਲੀ ਜ਼ਮੀਨ ਦੀ ਹੀ ਬੋਲੀ ਕੀਤੀ ਜਾ ਸਕਦੀ ਹੈ ਅਤੇ ਕਣਕ ਝੋਨਾ ਤੋਂ ਇਲਾਵਾ ਕੋਈ ਹੋਰ ਫਸਲ ਨਹੀਂ ਬੀਜ ਸਕਦੇ ਪਰੰਤੂ ਉੱਕਤ ਕਿਸਾਨ ਵੱਲੋਂ ਕਨੂੰਨਾਂ ਨੂੰ ਛਿੱਕੇ ਟੰਗ ਕੇ ਉਸ ਵਿਚ ਅਰਬੀ ਦੀ ਫਸਲ ਬੀਜੀ ਅਤੇ ਹੁਣ ਖੜੀ ਫਸਲ ਤੇ ਹੀ ਬੀ ਡੀ ਪੀ ਓ ਮਮਦੋਟ ਵੱਲੋਂ ਵੀ ਕਨੂੰਨ ਦੀ ਪਾਲਣਾ ਨਾ ਕਰਦੇ ਹੋਏ ਬੋਲੀ ਕਰਵਾ ਦਿੱਤੀ ਗਈ।
ਉਕਤ ਪੰਚਾਇਤ ਮੈਂਬਰਾਂ ਨੇ ਸਰਪੰਚ ਅਤੇ ਪ੍ਰਬੰਧਕ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤ ਦੀ ਬੋਲੀ ਦੀ ਪਿੰਡ ਵਿਚ ਅਨਾਊਂਸਮੈਂਟ ਤਾਂ ਕਾਰਵਾਈ ਗਈ ਹੈ ਪ੍ਰੰਤੂ ਜੋ ਅਨਾਉਂਸਮੈਂਟ ਹੋਈ ਸੀ ਉਹ ਬੋਲੀ ਕਰਵਾਉਣ ਤੋਂ ਬਾਅਦ ਬਾਅਦ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ। ਅਨਾਉਂਸਮੈਂਟ ਸੁਣਕੇ ਜਦੋ ਅਸੀ ਬੋਲੀ ਵਾਲੀ ਜਗਾ ਪਰ ਗਏ ਤਾਂ ਅੱਗੋ ਜੁਆਬ ਮਿਲਿਆ ਕਿ ਜ਼ਮੀਨ ਦੀ ਬੋਲੀ ਤਾਂ ਹੋ ਚੁੱਕੀ ਹੈ। ਇਸ ਮਾਮਲੇ ਬਾਰੇ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਕੇ ਕਨੂੰਨ ਮੁਤਾਬਿਕ ਜਮੀਨ ਖਾਲੀ ਕਰਵਾਕੇ ਦੁਬਾਰਾ ਕਰਵਾਈ ਬੋਲੀ ਕਰਵਾਈ ਜਾਵੇ। ਇਸ ਮੌਕੇ ਕਰਨੈਲ ਸਿੰਘ , ਮੱਖਣ ਸਿੰਘ ,ਵੀਰ ਸਿੰਘ , ਗੁਰਮੇਜ ਸਿੰਘ , ਹਰਭਜਨ ਸਿੰਘ ਆਦਿ ਮਜੁਦ ਸਨ।
ਇਸ ਸਬੰਧੀ ਜਦੋਂ ਸਰਪੰਚ ਦਿਆਲ ਕੌਰ ਨਾਲ ਸੰਪਰਕ ਕੀਤਾ ਤਾਂ ਉਸਦੇ ਲੜਕੇ ਰੌਸ਼ਨ ਸਿੰਘ ਨੇ ਕਿਹਾ ਕਿ ਇਹ ਦੋਸ਼ ਬਿਲਕੁਲ ਬੇ-ਬੁਨਿਆਦ ਹਨ ਅਤੇ ਕੋਲ ਬੈਠੇ ਉਨ੍ਹਾਂ ਦੇ ਛੋਟੇ ਲੜਕੇ ਨੇ ਕਿਹਾ ਕਿ ਜੇਕਰ ਖਬਰ ਲੱਗਣ ਉਪਰੰਤ ਕੋਈ ਕਾਰਵਾਈ ਹੋਈ ਤਾਂ ਉਹ ਪੰਜ ਸੌ ਬੰਦਿਆਂ ਨੂੰ ਲੈ ਕਿ ਰੇਲਵੇ ਦਾ ਟਰੈਕ ਰੋਕਣਗੇ ਅਤੇ ਸੜਕਾਂ ਜਾਮ ਕਰਨਗੇ ।
ਕੀ ਕਹਿਣਾ ਹੈ ਬੀ ਡੀ ਪੀ ਓ ਮਮਦੋਟ ਦਾ :-ਇਸ ਬਾਰੇ ਜਦੋਂ ਬਲਾਕ ਅਫਸਰ ਮਮਦੋਟ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮਾਮਲੇ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਮੈੰ ਹਾਲ ਹੀ ਵਿੱਚ ਬਲਾਕ ਅਫਸਰ ਮਮਦੋਟ ਵਜੋਂ ਆਹੁਦਾ ਸੰਭਾਲਿਆ ਹੈ । ਜਿਸ ਕਰਕੇ ਮੈਨੂੰ ਇਸ ਮਸਲੇ ਦੀ ਜਾਨਕਾਰੀ ਨਹੀਂ ਹੈ ਇਸ ਬਾਰੇ ਜਾਨਕਾਰੀ ਲੈਕੇ ਤੁਹਾਡੇ ਨਾਲ ਸਾਂਝੀ ਕਰ ਸਕਦਾ ਹਾਂ।
ਕੀ ਕਹਿਣਾ ਹੈ ਪ੍ਰਬੰਧਕ ਲੱਗੇ ਸੈਕਟਰੀ ਰੋਸ਼ਨ ਲਾਲ ਦਾ :- ਜਦੋਂ ਇਸ ਮਾਮਲੇ ਬਾਰੇ ਪ੍ਰਬੰਧਕ ਲੱਗੇ ਸੈਕਟਰੀ ਰੋਸ਼ਨ ਲਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੁਜੀ ਧਿਰ ਵੱਲੋਂ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਹਨ ਪੰਚਾਇਤੀ ਜਮੀਨ ਦੀ ਬੋਲੀ ਕਨੂੰਨੀ ਤੋਰ ਤੇ ਸਹੀ ਪ੍ਰਕਿਰਿਆ ਨਾਲ ਕੀਤੀ ਗਈ ਹੈ । ਜਦੋਂ ਉਹਨਾਂ ਨੂੰ ਜਮੀਨ ਵਿੱਚ ਪਹਿਲਾਂ ਤੋਂ ਹੀ ਅਰਬੀ ਦੀ ਫਸਲ ਬੀਜੇ ਹੋਣ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਇਤਲਾਹ ਦੇਣ ਦੀ ਜਿੰਮੇਵਾਰੀ ਪਿੰਡ ਦੇ ਸਰਪੰਚ ਬਣਦੀ ਹੈ।