← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 6 ਜੂਨ ; ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਇੱਕ ਹੋਰ ਔਰਤ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ਟਿਵ ਪਾਈ ਗਈ ਹੈ । 65 ਸਾਲ ਉਮਰ ਦੀ ਗੀਤਾ ਨਾਮ ਦੀ ਬੀਬੀ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਪਰਤੀ ਸੀ । 4 ਜੂਨ ਨੂੰ ਲਏ ਗਏ ਸੈਂਪਲ ਦੀ ਰਿਪੋਰਟ ਅੱਜ 6 ਜੂਨ ਨੂੰ ਸਵੇਰੇ ਮਿਲੀ ਤਾਂ ਕੋਰੋਨਾ ਪਾਜ਼ਟਿਵ ਹੋਣ ਦਾ ਖੁਲਾਸਾ ਹੋਇਆ । ਇਸ ਔਰਤ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਸੀ । ਲਾਕ ਡਾਉਨ ਤੋਂ ਪਹਿਲਾਂ ਇਹ ਔਰਤ ਦਿੱਲੀ ਵਿਖੇ ਰਹਿੰਦੀ ਆਪਣੀ ਧੀ ਕੋਲ ਗਈ ਹੋਈ ਸੀ । ਦਿੱਲੀ ਤੋਂ ਵਾਪਸ ਉਸ ਦਾ ਦੋਹਤਾ ਛੱਡ ਕੇ ਗਿਆ ਹੈ । ਦੋਹਤੇ ਦਾ ਸੈਂਪਲ ਨੈਗਟਿਵ ਆਇਆ ਹੈ ਜਦਕਿ 65 ਸਾਲਾ ਔਰਤ ਦੀ ਮੈਡੀਕਲ ਰਿਪੋਰਟ ਕਰੋਨਾ ਪੌਜ਼ੀਟਿਵ ਆਈ ਹੈ । ਸਿਵਲ ਸਰਜ਼ਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਅਨੁਸਾਰ ਇਸ ਬੀਬੀ ਨੂੰ ਇਲਾਜ ਲਈ ਜਲਾਲਾਬਾਦ ਵਿਖੇ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਤਬਦੀਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਸ਼੍ਰੀ ਅਨਿਲ ਧਾਮੂ ਅਨੁਸਾਰ ਜ਼ਿਲ੍ਹੇ ਅੰਦਰ ਪੌਜ਼ਟਿਵ ਕੇਸਾਂ ਦੀ ਗਿਣਤੀ ਹੋਣ 4 ਹੋ ਗਈ ਹੈ ।
Total Responses : 189