ਚੰਡੀਗੜ੍ਹ, 6 ਜੂਨ 2020 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕਾਲੀ ਰੇਂਜ ਦਾ ਅੱਜ ਨਾਭਾ ਪੁਲਿਸ ਐਸ.ਐਚ.ੳ ਨੇ ਮੌੜਾਂ ਗੇਟ ਕੋਲ ਚਲਾਣ ਕੱਟ ਦਿੱਤਾ। ਜਿਸ ਤੋਂ ਬਾਅਦ ਉਸਨੂੰ ਪੁਲਿਸ ਜੀਪ 'ਚ ਬਿਠਾ ਕੇ ਪੁਲਿਸ ਥਾਣੇ ਲਿਜਾਇਆ ਗਿਆ।
ਸਿੱਧੂ ਮੁਸੇਵਾਲਾ ਖਿਲਾਫ ਪੀ.ਆਈ.ਐਲ ਪਾਉਣ ਵਾਲੇ ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਨੇ ਇਸ ਬਾਰੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮੌਕੇ ਦੇ ਐਸ.ਐਚ.ਓ ਸਰਬਜੀਤ ਸਿੰਘ ਚੀਮਾ ਨਾਲ ਗੱਲ ਹੋਈ ਸੀ ਤੇ ਜਿਸ 'ਚ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਗੱਲ ਆਖੀ ਸੀ, ਕਿਉਂਕਿ ਸਿੱਧੂ ਖਿਲਾਫ ਗੈਰ ਜ਼ਮਾਨਤੀ ਵਰੰਟ ਨਿੱਕਲੇ ਹੋਏ ਹਨ। ਉਨ੍ਹਾਂ ਦੱਸਿਆ ਕਿ ਐਚ.ਐਸ.ਓ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਦੇ ਸੀਨੀਅਰ ਅਫਸਰ ਉਨ੍ਹਾਂ ਨੂੰ ਹਦਾਇਤਾਂ ਕਰਨਗੇ, ਉਹ ਉਵੇਂ ਹੀ ਕਰਨਗੇ।
ਹਾਈਕੋਰਟ ਦੇ ਵਕੀਲ ਰਵੀ ਜੋਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈਣਾ ਚਾਹੀਦਾ ਸੀ, ਪਰ ਬਾਵਜੂਦ ਇਸਦੇ ਸਿੱਧੂ ਨੂੰ ਡੀ.ਐਸ.ਪੀ ਦਫਤਰ 'ਚ ਲਿਜਾ ਕੇ ਛੱਡ ਦਿੱਤਾ ਗਿਆ। ਜੋਸ਼ੀ ਦਾ ਕਹਿਣਾ ਹੈ ਕਿ ਇਹ ਹੁਣ ਪੁਲਿਸ ਅਫਸਰ ਹੀ ਦੱਸ ਸਕਦੇ ਹਨ ਕਿ ਉਸਨੂੰ ਕਿਉਂ ਛੱਡਿਆ ਗਿਆ ਹੈ। ਜਦਕਿ ਸਿੱਧੂ ਮੂਸੇਵਾਲਾ ਖਿਲਾਫ ਨੌਨ ਬੇਲੇਬਲ ਵਰੰਟ ਜਾਰੀ ਹੋਏ ਹਨ, ਜਿਸ ਕਰਕੇ ਉਸਨੂੰ ਗ੍ਰਿਫਤਾਰ ਕਰਨਾ ਬਣਦਾ ਸੀ।