ਜਗਦੀਸ਼ ਥਿੰਦ
ਫਾਜ਼ਿਲਕਾ, 6 ਜੂਨ:
ਕੋਵਿਡ 19 ਸੰਕਟ ਦੇ ਬਾਵਜੂਦ ਹਲਕਾ ਫਾਜ਼ਿਲਕਾ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾ ਅਤੇ ਵਿਕਾਸ ਕਾਰਜ਼ਾਂ ਦੀ ਰਫ਼ਤਾਰ ਅੰਦਰ ਮੁੜ ਤੇਜ਼ੀ ਲਿਆਉਣ ’ਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰ.ਦਵਿੰਦਰ ਸਿੰਘ ਘੁਬਾਇਆ ਨੇ ਵੱਖ-ਵੱਖ ਪਿੰਡਾਂ ਅੰਦਰ ਕਰੀਬ 18 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਇੰਟਰ ਲਾਕਿੰਗ ਟਾਇਲਾਂ ਮੁਕੰਮਲ ਹੋਏ ਕੰਮਾਂ ਦਾ ਉਦਘਾਟਨ ਕਰਨ ਵੇਲੇ ਕੀਤਾ।
ਸ੍ਰ.ਘੁਬਾਇਆ ਨੇ ਕਿਹਾ ਕਿ ਪਿੰਡ ਲੱਖੇ ਵਾਲੀ ਢਾਬ ਦੀ ਗਲੀ/ਫਿਰਨੀ ਦਾ 6 ਲੱਖ 50 ਹਜ਼ਾਰ ਅਤੇ ਪਿੰਡ ਬਾਂਡੀ ਵਾਲਾ ਦੀ ਗਲੀਆ ਨਾਲੀਆ ਦੇ 12 ਲੱਖ ਰੁਪਏ ਦੀ ਲਾਗਤ ਨਾਲ ਕੰਮ ਮੁਕੰਮਲ ਕਰਵਾਇਆ ਗਿਆਹੈ। ਉਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ’ਤੇ ਮੁੱਢਲੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਪਾੜੇ ਨੂੰ ਖਤਮ ਕੀਤਾ ਜਾ ਸਕੇ।
ਸ੍ਰ. ਘੁਬਾਇਆ ਨੇ ਦੋਵੇਂ ਪਿੰਡਾਂ ਅੰਦਰ ਉਦਘਾਟਨ ਮੌਕੇ ਹਲਕਾ ਨਿਵਾਸੀਆਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਹਿੱਤ ਲਈ ਚਲਾਈ ਮਿਸ਼ਨ ਫਤਿਹ ਮੁਹਿੰਮ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਲੋਕਾਂ ਨੂੰ ਹੱਥ ਸਾਫ਼ ਕਰਨ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਆਪਸੀ ਦੂਰੀ ਬਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾ ਨੂੰ ਕੋਵਿਡ 19 ਦੇ ਪ੍ਰਕੋਪ ਤੋਂ ਬਚਾਉਣ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਲਈ ਹਰੇਕ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਬਾਹਰ ਨਿਕਲਣ ਵੇਲੇ ਮਾਸਕ ਪਾਉਣ, ਜਨਤਕ ਥਾਵਾਂ ਤੇ ਨਾ ਥੁੱਕਣ ਅਤੇ ਇਕੱਠ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾਜਾਵੇ।
ਇਸ ਮੌਕੇ ਕੁਲਦੀਪ ਸਿੰਘ ਸਰਪੰਚ ਲੱਖੇ ਵਾਲੀ ਢਾਬ, ਗੁਰਜੀਤ ਸਿੰਘ ਸਰਪੰਚ ਬਾਂਡੀਵਾਲਾ, ਜੋਗਿੰਦਰਸਿੰਘ, ਪ੍ਰੇਮ ਕੁਲਰੀਆ ਚੇਅਰਮੈਨ ਮਾਰਕੀਟ ਕਮੇਟੀ, ਬਿੱਟੂ ਬਾਂਡੀਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ,ਡੀ.ਐਸ.ਪੀ. ਲਖਬੀਰ ਸਿੰਘ ਸੰਧੂ, ਗੁਰਮੀਤ ਸਿੰਘ ਪੰਚਾਇਤ ਸਕੱਤਰ, ਗਿਆਨ ਸਿੰਘ ਪੰਚਾਇਤ ਸਕੱਤਰ, ਨੀਲਾ ਮਦਾਨ, ਰਾਹੁਲ ਕੁੱਕੜ, ਰਮਨ ਸਰਪੰਚ ਖਿਓ ਵਾਲੀ ਢਾਬ, ਵਿਪਨ ਰਿਣਵਾ ਸਰਪੰਚ ਮੁਰਾਦ ਵਾਲਾ, ਇੰਦਰ ਪ੍ਰਹਲਾਦ, ਕਮਲਾ ਰਾਣੀ ਪੰਚ, ਪ੍ਰੋ ਕੰਵਲਪ੍ਰੀਤ ਸਿੰਘ, ਸਰਪੰਚ ਸਾਜਨ, ਫੁੱਲ ਚੰਦ, ਜਗਦੀਸ਼ ਲਾਲ, ਅਸ਼ੋਕ ਕੁਮਾਰ, ਕ੍ਰਿਪਾਲ ਸਿੰਘ, ਤਾਰਾ ਚੰਦ, ਪ੍ਰਸ਼ੋਤਮ ਕੰਬੋਜ਼, ਕਸ਼ਮੀਰ ਸਿੰਘ, ਤਾਰਾਚੰਦ ਅਤੇ ਹੋਰ ਪਤਵੰਤੇ ਹਾਜਰ ਸਨ।