ਅਸ਼ੋਕ ਵਰਮਾ
ਮਾਨਸਾ, 6 ਜੂਨ 2020 - ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਰਤ ਸਰਕਾਰ ਦੇ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇਤਾਂ ਅੁਨਸਾਰ ਇਸ ਸਾਲ ਵਿਸਵ ਵਾਤਾਵਰਣ ਦਿਵਸ ਵੱਖਰੇ ਢੰਗ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਯੂਥ ਕਲੱਬਾਂ ਪਿੰਡ ਪੱਧਰ ਤੇ ਬਿਨਾਂ ਕਿਸੇ ਸਮਾਗਮ ਕੀਤਿਆਂ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੋ ਇਲਾਵਾ ਘਰਾਂ ਵਿੱਚ ਵੀ ਪੌਦੇ ਲਾਉਣਗੇ ਅਤੇ ਆਮ ਜਨਤਾ ਨੂੰ ਵੀ ਸ਼ੋਸਲ ਮੀਡੀਆ ਰਾਹੀਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਈ-ਪੋਸਟ ਅਤੇ ਕੰਧਾਂ ਤੇ ਨਾਹਰੇ ਲਿਖ ਕੇ ਵੀ ਜਾਗਰੁਕ ਕੀਤਾ ਜਾਵੇਗਾ। ਇਸ ਦੀ ਸ਼ਰੂਆਤ ਅੱਜ ਨਹਿਰੂ ਯੂਵਾ ਕੇਂਦਰ ਮਾਨਸਾ ਵਿੱਚ ਅਸ਼ੋਕਾ ਦੇ ਪੌਦੇ ਲਗਾ ਕੇ ਕੀਤੀ ਗਈ।
ਘੰਡ ਨੇ ਦੱਸਿਆ ਕਿ ਪੌਦੇ ਲਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਾਨਸੂਨ ਦੇ ਦੌਰਾਨ ਇਸ ਵਿੱਚ ਹੋਰ ਵੀ ਤੇਜੀ ਲਿਆਦੀ ਜਾਵਗੀ। ਉਹਨਾਂ ਕਲੱਬਾਂ ਨੂੰ ਸਮਾਜਿਕ ਦੂਰੀ,ਮਾਸਕ ਪਹਿਨਣ ਅਤੇ ਕਿਸੇ ਕਿਸਮ ਦੇ ਇਕੱਠ ਨਾ ਕਰਨ ,ਕਲੱਬ ਦੇ ਹਰ ਮੈਬਰ ਘੱਟ ਤੋ ਘੱਟ ਪੰਜ ਪੌਦੇ ਆਪਣੇ ਆਲੇ ਦੁਆਲੇ ਲਾਉਣ ਅਤੇ ਉਨਾਂ ਦੀ ਸਾਂਭ ਸੰਭਾਲ ਕਰਨੀ ਵੀ ਯਕੀਨੀ ਬਨਾਉਣ ਲਈ ਵੀ ਕਿਹਾ। ਘੰਡ ਨੇ ਕਿਹਾ ਕਿ ਵਾਤਾਵਰਣ ਦੀ ਜਾਗਰੂਕਤਾ ਸਬੰਧੀ ਪੇਟਿੰਗ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਕੱਪੜੇ ਦੇ ਬੈਗ ਵਰਤਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਕਲੱਬਾਂ ਦੇ ਸਹਿਯੋਗ ਨਾਲ ਜੂਟ ਦੇ ਬੈਗ ਵੀ ਬਣਾ ਕੇ ਵੰਡੇ ਜਾਣਗੇ।
ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਹਰਿੰਦਰ ਮਾਨਸ਼ਾਹੀਆ,ਮਨੋਜ ਕੁਮਾਰ ਛਾਪਿਆਂਵਾਲੀ, ਭਾਈਦੇਸਾ ਕਲੱਬ ਪ੍ਰਧਾਨ ਕੇਵਲ ਸਿੰਘ,ਪੀ.ਬੀ.31 ਕਲੱਬ ਜੋਗਾ ਦੇ ਪ੍ਰਧਾਨ ਜਗਦੇਵ ਮਾਹੂ,ਬੁਰਜ-ਢਿਲਵਾਂ ਦੇ ਹਰਪ੍ਰੀਤ ਸਿੰਘ ਇੰਦਰਜੀਤ ਸਿੰਘ,ਰਜਿੰਦਰ ਵਰਮਾ ਬੁਢਲਾਡਾ,ਨਿਰਮਲ ਮੋਜੀਆਂ,ਜੱਗਾ ਸਿੰਘ ਅਲੀਸ਼ੇਰ ਕਲਾਂ ,ਅਮਨਦੀਪ ਸਿੰਘ ਹੀਰਕੇ,ਮਨਦੀਪ ਸਿੰਘ ਗੇਹਲੇ,ਗੁਰਸ਼ਰਨਜੀਤ ਮੂਸਾ ਸਾਬਕਾ ਚੇਅਰਮੇਨ ਬਲਾਕ ਸੰਮਤੀ ਮਾਨਸਾ,ਅਤੇ ਨਹਿਰੂ ਯੁਵਾ ਕੇਦਰ ਮਾਨਸਾ ਦੇ ਨੈਸ਼ਨਲ ਯੁਵਾ ਵਲੰਟੀਅਰਜ ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਯੂਥ ਕਲੱਬਾਂ ਵੱਲੋ ਪਹਿਲਾਂ ਵੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਮੇ ਵੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੁਹਿੰਮ ਨੂੰ ਚਲਾਇਆ ਜਾਵੇਗਾ।