ਫਿਰੋਜ਼ਪੁਰ, 6 ਜੂਨ 2020 : ਫਿਰੋਜ਼ਪੁਰ ਦੇ ਪਿੰਡ ਖੈਰੇ ਕੇ ਉਤਾੜ ਵਿਖੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਵੱਟ ਢਾਹ ਦੇਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ 4 ਬਾਏ ਨੇਮ ਵਿਅਕਤੀਆਂ ਸਮੇਤ 15 ਅਣਪਛਾਤਿਆਂ ਖਿਲਾਫ 447, 511, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਰਸਾ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਖੈਰੇ ਕੇ ਉਤਾੜ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਸੁਪ੍ਰੀਤ ਸਿੰਘ ਆਪਸ ਵਿਚ ਰਿਸ਼ਤੇਦਾਰ ਹਨ ਤੇ ਕਰੀਬ 10/11 ਸਾਲ ਪਹਿਲਾ ਦੋਵਾਂ ਨੇ ਗੁਰਬਚਨ ਸਿੰਘ ਪੁੱਤਰ ਮਤਾਬ ਸਿੰਘ ਵਾਸੀ ਖੈਰੇ ਤੇ ਉਤਾੜ ਤੋਂ 15 ਕਨਾਲ ਜ਼ਮੀਨ ਬੈ ਖਰੀਦ ਕੀਤੀ ਸੀ ਜਿਸ ਵਿਚੋਂ ਉਸ ਨੇ 10 ਕਨਾਲ ਜ਼ਮੀਨ ਤੇ ਸੁਪ੍ਰੀਤ ਨੇ 5 ਕਨਾਲ ਖਰੀਦ ਕੀਤੀ ਸੀ, ਜਿਸ ਦਾ ਮਿਤੀ 25 ਨਵੰਬਰ 2019 ਨੂੰ ਇੰਤਕਾਰ ਮੰਨਜ਼ੂਰ ਹੋ ਚੁੱਕਾ ਹੈ।
ਉਮਤ ਜ਼ਮੀਨ ਵਿਚੋਂ ਸੁਪ੍ਰੀਤ ਸਿੰਘ ਦਾ 6 ਕਨਾਲ 4 ਮਰਲੇ ਜ਼ਮੀਨ ਤੇ ਕਬਜ਼ਾ ਤੇ ਉਸ ਕੋਲੋਂ 1 ਕਨਾਲ 4 ਮਰਲੇ ਘੱਟ ਸੀ। ਵਿਰਸਾ ਸਿੰਘ ਨੇ ਦੱਸਿਆ ਕਿ ਜਦ ਉਹ ਆਪਣੀ ਜ਼ਮੀਨ ਪੂਰੀ ਕਰਨ ਲਈ ਵੱਟ ਪਾ ਦਿੱਤੀ ਤਾਂ ਦੋਸ਼ੀ ਸੁਪ੍ਰੀਤ ਸਿੰਘ ਬਾਕੀ ਦੋਸ਼ੀਅਨ ਨਾਲ ਲੈ ਕੇ ਮੌਕੇ 'ਤੇ ਆ ਗਿਆ ਤੇ ਜ਼ਮੀਨ ਦੇ ਕਬਜ਼ਾ ਕਰਨ ਦੀ ਨੀਯਤ ਨਾਲ ਵੱਟ ਢਾਹ ਦਿੱਤੀ ਤੇ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਵਿਰਸਾ ਸਿੰਘ ਦੇ ਬਿਆਨਾਂ 'ਤੇ ਸੁਪ੍ਰੀਤ ਸਿੰਘ ਪੁੱਤਰ ਮਹਾਂਬੀਰ ਸਿੰਘ, ਮਹਾਂਬੀਰ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਮੁੱਦਕੀ, ਬਲਵੀਰ ਸਿੰਘ ਪੁੱਤਰ ਜੀਤ ਸਿੰਘ, ਅੰਤਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਅਨ ਖੈਰੇ ਕੇ ਅਤੇ 15 ਅਣਪਛਾਤੇ ਆਦਮੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।