ਅਸ਼ੋਕ ਵਰਮਾ
ਬਠਿੰਡਾ, 6 ਜੂਨ 2020 - ਸਮਾਜਸੇਵੀ ਸੰਸਥਾ ਨਾਮ ਫਾਊਂਡੇਸ਼ਨ ਟੀਮ ਵੱਲੋਂ ਅੱਜ ਸ਼ਹਿਰ ਅਮਰੀਕ ਸਿੰਘ ਰੋਡ ਦੀਆਂ ਫੁੱਟਪਾਥਾਂ ਉਤੇ ਬੈਠੇ ਗ਼ਰੀਬਾਂ ਅਤੇ ਆਉਣ ਜਾਣ ਵਾਲੇ ਲੋਕਾਂ ਲਈ ਚਾਹ ਤੇ ਬਿਸਕੁਟ ਦਾ ਲੰਗਰ ਲਾਇਆ ਗਿਆ। ਜਿਸ ਵਿਚ ਲਗਭਗ 250 ਲੋਕਾਂ ਨੇ ਇਸ ਲੰਗਰ ਦਾ ਆਨੰਦ ਮਾਣਿਆ। ਲੋਕਾਂ ਨੇ ਨਾਮ ਫਾਊਂਡੇਸ਼ਨ ਟੀਮ ਦੀ ਇਸ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਨਾਮ ਫਾਊਂਡੇਸ਼ਨ ਟੀਮ ਦੇ ਪ੍ਰਧਾਨ ਕਰਨ ਜਿੰਦਲ ਨੇ ਕਿਹਾ ਕਿ ਲਾਕਡਾਊਨ, ਕਰਫਿਊ ਲੱਗਣ ਦੇ ਪਹਿਲੇ ਹੀ ਦਿਨ ਤੋਂ ਸਾਡੀ ਟੀਮ ਦੇ ਲੱਗਭਗ 50 ਸੇਵਾਦਾਰ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ। ਇਸ ਸੇਵਾ ਵਿਚ ਨਾਮ ਫਾਊਂਡੇਸ਼ਨ ਟੀਮ ਦੇ ਉੱਪ ਪ੍ਰਧਾਨ ਲਵਲੀ ਚੌਧਰੀ, ਜਨਰਲ ਸਕੱਤਰ ਪਰਮਿੰਦਰ ਬਾਂਸਲ,ਜਗਸੀਰ ਸਿੰਘ,ਵਿਨੋਦ ਗੋਇਲ ,ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਕੌਰ ਗਿੱਲ ਅਤੇ ਡਾ ਰਾਹੁਲ ਗਰਗ ਨੇ ਸੇਵਾ ਨਿਭਾਈ।