- ਨਨਾਕਣਾ ਸਾਹਿਬ 'ਚ ਮਨਾਈ ਗਈ ਜੂਨ 1984 ਘੱਲੂਘਾਰੇ ਦੀ ਬਰਸੀ
- ਸਿੱਖ ਸੰਗਤ ਨੇ ਲਾਏ ਖਾਲਿਸਤਾਨ ਦੇ ਨਾਅਰੇ...
ਨਨਕਾਣਾ ਸਾਹਿਬ, 6 ਜੂਨ 2020 - ਜੂਨ 1984 ਦੇ ਘੱਲੂਘਾਰੇ ਦੇ ਸਬੰਧ 'ਚ ਪਾਕਿਸਤਾਨ ਦੇ ਨਾਨਕਾਣਾ ਸਾਹਿਬ 'ਚ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਦੀ ਸਮਾਪਤੀ ਉਪਰੰਤ ਉੱਥੇ ਮੌਜੂਦ ਸਿੱਖਾਂ ਵੱਲੋਂ ਖਾਲਿਸਤਾਨ ਦੇ ਨਾਅਰੇ ਵੀ ਲਾਏ ਗਏ।
ਇਸ ਦੌਰਾਨ ਉੱਥੋਂ ਦੇ ਸਿੱਖਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਯਾਦ ਕਰਦਿਆਂ ਕਿਹਾ ਅਤੇ ਕਿਹਾ ਕਿ ਅੱਜ ਉਨ੍ਹਾਂ ਵਰਗੇ ਯੋਧੇ ਦੀ ਲੋੜ ਹੈ ਸਿੱਖ ਸੰਗਤ ਦੀ ਅਗਵਾਈ ਕਰੇ ਇਸ ਨਾਲ ਹੀ ਸਿੱਖਾਂ ਨੂੰ ਆਪਣਾ ਵੱਖਰਾ ਘਰ ਮਿਲੇਗਾ। ਇਸ ਦੌਰਾਨ ਸਿੱਖ ਸੰਗਤ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਉਨ੍ਹਾਂ ਦੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਗਿਆ ਸੀ ਇਸ ਘੱਲੂਘਾਰੇ ਨੂੰ 36 ਸਾਲ ਹੋ ਚੁੱਕੇ ਹਨ ਪਰ ਸਿੱਖਾਂ ਨੂੰ ਅਜੇ ਤੱਕ ਵੀ ਇਨਸਾਫ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਇਸ ਹਮਲੇ ਦੇ ਵਿਰੋਧ 'ਚ ਸ਼ੋਕ ਮਨਾ ਰਹੀਆਂ ਹਨ ਅਤੇ ਇਸ ਸ਼ਹੀਦਾਂ ਦੀ ਯਾਦ ਅੱਜ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਤੇ ਹੋਰ ਦੇਸ਼-ਵਿਦੇਸ਼ 'ਚ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।