← ਪਿਛੇ ਪਰਤੋ
ਚੌਧਰੀ ਮਨਸੂਰ ਘਨੋਕੇ
ਕਾਦੀਆਂ, 6 ਜੂਨ 2020 - ਪੁਲਿਸ ਨੇ ਇਕ ਫ਼ਰਮਾਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਸਾਰੇ ਦੁਕਾਨਦਾਰ ਹੁਣ ਆਪਣੀ ਦੁਕਾਨਾਂ ਚ ਆਉਣ ਵਾਲੇ ਗਾਹਕਾਂ ਦੇ ਨਾਂਅ-ਪਤੇ ਅਤੇ ਮੋਬਾਈਲ ਫ਼ੋਨ ਦਾ ਰਿਕਾਰਡ ਰੱਖਣ। ਇਹ ਨਿਰਦੇਸ਼ ਦਫ਼ਤਰ ਕਪਤਾਨ ਪੁਲਿਸ ਆਪ੍ਰੇਸ਼ਨ ਬਟਾਲਾ ਵਲੋਂ ਜਾਰੀ ਕੀਤਾ ਗਿਆ ਹੈ। ਇਸ ਸਬੰਧ ਚ ਕਾਦੀਆਂ ਪੁਲਿਸ ਨੇ ਦੁਕਾਨਦਾਰਾਂ ਨੂੰ ਕਿਹਾ ਹੈ ਕਿ ਉਹ ਪੁਲਿਸ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ। ਦੂਜੇ ਪਾਸੇ ਪੁਲਿਸ ਵਲੋਂ ਘਲੂਘਾਰਾ ਦੇ ਮਦੇਨਜ਼ਰ ਅੱਜ ਫਲੈਗ ਮਾਰਚ ਕੀਤਾ ਗਿਆ। ਅਤੇ ਸ਼ਹਿਰ ਦੇ ਚੱਪੇ ਚੱਪੇ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਥਾਨਕ ਐਸ.ਐਚ.ਓ. ਪਰਮਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਨ। ਪੁਲਸ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਨਾਜਾਇਜ਼ ਰੂਪ 'ਚ ਸੜਕਾਂ 'ਤੇ ਲੱਗੀਆਂ ਰੇਹੜੀਆਂ ਨੂੰ ਲੱਗਣ ਨਹੀਂ ਦਿੱਤਾ ਜਾਵੇਗਾ। ਕਿਉਂਕਿ ਇਸਦੇ ਨਾਲ ਸ਼ਹਿਰ 'ਚ ਆਵਾਜਾਈ 'ਤੇ ਅਸਰ ਪੈਂਦਾ ਹੈ। ਰੇਹੜੀਆਂ ਲਈ ਪ੍ਰਸ਼ਾਸਨ ਵਲੋਂ ਥਾਂ ਮੁਹੱਈਆ ਕਰਵਾਈ ਜਾ ਰਹੀ ਹੈ। ਜਿਥੇ ਲੋਕੀ ਸਬਜ਼ੀ ਅਤੇ ਫਲਰੂਟ ਖ਼ਰੀਦ ਸਕਦੇ ਹਨ।
Total Responses : 942