← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 6 ਜੂਨ 2020 - ਰੂਪਨਗਰ ਸ਼ਹਿਰ ਦੇ ਇੱਕ ਸੁਨਿਆਰੇ ਵੱਲੋਂ ਆਪਣੀ ਦੁਕਾਨ ਵਿੱਚ ਹੀ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.ਐਚ.ਓ. ਸਿਟੀ ਕੁਲਬੀਰ ਸਿੰਘ ਨੇ ਦੱਸਿਆ ਕਿ ਸੰਜੇ ਨਾਗੀ (55) ਨੇ ਆਪਣੀ ਸਰਾਫੇ ਦੀ ਦੁਕਾਨ ਦੇ ਉੱਪਰ ਬਣੇ ਇੱਕ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਉਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰ ਨੇ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ।ਉਨਾਂ ਦੀ ਜੇਬ ਵਿੱਚੋਂ ਇੱਕ ਸੁਸਾਇਡ ਨੋਟ ਵੀ ਲਿਖਿਆ ਮਿਲਿਆ ਹੈ ਜਿਸ ਵਿੱਚ ਐਨਾ ਹੀ ਲਿਖਿਆ ਹੈ ਕਿ ਇਸ ਵਿੱਚ ਉਸ ਦੇ ਕਿਸੇ ਪਰਿਵਾਰਕ ਮੈਬਰ ਅਤੇ ਕਿਸੇ ਦੋਸਤ ਦਾ ਕੋਈ ਸਬੰਧ ਨਹੀਂ ਹੈ , ਜੈ ਮਾਤਾ ਦੀ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਖਬਰ ਸੁਣ ਸ਼ਹਿਰ ਦੀਆਂ ਸਾਰੀਆਂ ਸਰਾਫੇ ਦੀਆਂ ਅਤੇ ਕੁਝ ਹੋਰ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ।
Total Responses : 267