ਜੀ ਐਸ ਪੰਨੂ
ਪਟਿਆਲਾ, 6 ਜੂਨ 2020 - ਪਾਵਰਕਾਮ 'ਚ ਟੈਕਨੀਕਲ ਡਾਇਰੈਕਟਰ ਤੋਂ ਬਿਨਾਂ ਕਿਵੇਂ ਪੱਕੇਗੀ ਕਿਸਾਨਾਂ ਦੀ ਸਾਉਂਣੀ ਦੀ ਫ਼ਸਲ, ਕਿਵੇਂ ਹੋਵੇਗੀ ਪਬਲਿਕ ਲਈ ਮੁੱਢਲੀ ਬਿਜਲੀ ਦੀ ਲੋੜ ਪੂਰੀ, ਜਿਓਂ ਹੀ ਪਾਵਰਕਾਮ ਦੇ ਸੀ.ਐਮ.ਡੀ. ਦੋ ਸਾਲ ਦਾ ਸਮਾਂ ਪੂਰਾ ਕਰਕੇ ਆਪਣੇ ਅਹੁਦੇ ਤੋਂ ਫਾਰਗ ਹੋ ਗਏ ਹਨ। ਉਨ੍ਹਾਂ ਦੀ ਥਾਂ ਇੱਕ ਨਾਨ ਟੈਕਨੀਕਲ ਆਈ.ਏ.ਐਸ. ਅਧਿਕਾਰੀ ਨੂੰ ਚਾਰਜ ਦੇ ਦਿੱਤਾ ਗਿਆ ਹੈ ਅਤੇ ਇਹ ਦੱਸਿਆ ਗਿਆ ਹੈ ਕਿ ਨਵਾਂ ਸੀ.ਐਮ.ਡੀ. ਨਵੀਆਂ ਅਰਜ਼ੀਆਂ ਲੈ ਕੇ ਰੱਖਿਆ ਜਾਵੇਗਾ। ਪਰ ਇਹ ਸਮਾਂ ਹੀ ਦੱਸੇਗਾ ਕਿ ਕਦੋਂ ਇਹ ਪਰਸੀਜਰ ਸ਼ੁਰੂ ਹੋਵੇਗਾ ਤੇ ਕਦੋਂ ਤੱਕ ਇਹ ਸਾਰੀ ਕਾਰਵਾਈ ਪੂਰੀ ਹੋਵੇਗੀ।
ਪਾਵਰਕਾਮ 'ਚ ਦੋ ਟੈਕਨੀਕਲ ਡਾਇਰੈਕਟਰਾਂ ਨੇ ਮਿਤੀ 7.6.2020 ਨੂੰ ਆਪਣੇ ਅਹੁਦੇ ਦੀ ਮਿਆਦ ਪੂਰੀ ਹੋਣ ਉਪਰੰਤ ਫਾਰਗ ਹੋ ਜਾਣਗੇ ,ਡਾਇਰੈਕਟਰ ਡਿਸਟਰੀਬਿਓਸ਼ਨ (ਵੰਡ) ਐਨ ਕੇ ਸ਼ਰਮਾ ਅਤੇ ਓ ਪੀ ਗਰਗ ਡਾਇਰੈਕਟਰ ਕਮਰਸੀ਼ਅਲ ਦੇ ਨਾਲ-ਨਾਲ ਡਾਇਰੈਕਟਰ ਜਨਰੇਸ਼ਨ ਐਸ ਕੇ ਪੁਰੀ ਵੀ ਮਿਤੀ 10.6.2020 ਨੂੰ ਆਪਣੇ ਅਹੁਦੇ ਦੀ ਮਿਆਦ ਪੂਰੀ ਕਰ ਲੈਣਗੇ।
ਇਸ ਤਰ੍ਹਾਂ ਪਾਵਰਕਾਮ ਟੈਕਨੀਕਲ ਪ੍ਰਬੰਧਕਾਂ ਤੋਂ ਬਿਨਾਂ ਟੈਕਨੀਕਲੀ ਅਨਾਥ ਹੋ ਜਾਵੇਗਾ ਅਹਿਜੇ ਹਾਲਾਤਾਂ ਵਿੱਚ ਕੋਰੋਨਾ ਦੀ ਮਾਹਾਂਮਾਰੀ ਸਮੇਂ ਬਿਜਲੀ ਦੀ ਸਪਲਾਈ ਦੀ ਪ੍ਰਤੀਬੱਧਤਾ ਪੂਰੀ ਨਹੀਂ ਕਰ ਸਕਦੇ ਹਾਂ ਇਵੇਂ ਕਿਸਾਨਾਂ ਅਤੇ ਪਬਲਿਕ ਦੀ ਜ਼ਰੂਰਤ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ ਹੈ। ਜੇ ਇਨ੍ਹਾਂ ਅਹੁਦਿਆਂ ਨੂੰ ਅਰਜ਼ੀਆਂ ਲੈਣ ਦਾ ਪ੍ਰਬੰਧ ਕਰਨ ਵਿੱਚ ਰੁੱਝੇ ਰਹੇ ਤਾਂ ਮਾਲੀ ਤੌਰ 'ਤੇ ਹੋਰ ਕਮਜ਼ੋਰ ਹੋ ਜਾਵਾਂਗੇ।
35000 ਕਰੋੜ ਵਾਲੀ ਕੰਪਨੀ ਨੂੰ ਕੋਰੋਨਾ ਕਰਕੇ 30 ਕਰੋੜ ਦਾ ਘਾਟਾ ਮੁੱਢੋਂ ਹੀ ਰੋਜ਼ਾਨਾ ਪੈ ਰਿਹਾ ਹੈ ਦਿੱਤੀ ਜਾ ਰਹੀ ਸਬਸਿਡੀ ਵਿੱਚ ਬਿਜਲੀ ਦੀ ਘਾਟ ਵੀ ਪੂਰੀ ਨਹੀਂ ਉੱਤਰਦੀ ਹੈ। ਟੈਕਨੀਕਲ ਆਦਾਰੇ ਦਾ ਟੈਕਨੀਕਲ ਪੱਖੋਂ ਖ਼ਾਲੀ ਹੋਣਾ ਜਾਂ ਅਜਿਹੇ ਅਦਾਰਿਆਂ ਦਾ ਚਾਰਜ ਦੇਣਾ ,ਪੱਕੀ ਜ਼ੁੰਮੇਵਾਰੀ ਨਿਭਾਉਣ ਵਿੱਚ ਪਿਛੜ ਜਾਣਾ ਲਾਜ਼ਮੀ ਹੈ । ਸਮੇਂ ਦੀ ਲੋੜ ਹੈ ਕਿ ਜ਼ੁੰਮੇਵਾਰੀਆਂ ਨਿਭਾਉਣ ਵਾਲਿਆ ਨੂੰ ਦਿੱਤੀਆਂ ਜਾਣ।