← ਪਿਛੇ ਪਰਤੋ
ਜਗਦੀਸ਼ ਥਿੰਦ ਫ਼ਾਜ਼ਿਲਕਾ 7 ਜੂਨ ; ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਇੱਕ ਹੋਰ ਨੌਜਵਾਨ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਕਮਿਊਨਟੀ ਹੈਲਥ ਸੈਂਟਰ ਖੂਈ ਖੇੜਾ ਅਧੀਨ ਪਿੰਡ ਨਿਹਾਲ ਖੇੜਾ ਨਿਵਾਸੀ 25 ਸਾਲਾ ਇਹ ਨੌਜਵਾਨ ਗੁੜਗਾਓਂ ਤੋਂ ਲੁਧਿਆਣਾ ਪਹੁੰਚਿਆ ਸੀ । 4 ਜੂਨ ਨੂੰ ਇਸ ਦੇ ਖੂਨ ਦੇ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਪਾਈ ਗਈ ਹੈ । ਸਿਵਲ ਸਰਜ਼ਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਅਨੁਸਾਰ ਇਸ ਨੌਜਵਾਨ ਨੂੰ ਜਲਾਲਾਬਾਦ ਵਿਖੇ ਬਣਾਏ ਗਏ ਐਸੋਸਏਸ਼ਨ ਵਾਰਡ ਵਿੱਚ ਤਬਦੀਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਦੇ ਸੰਪਰਕ ਵਿੱਚ ਆਏ 13 ਹੋਰ ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ । ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਸ਼੍ਰੀ ਅਨਿਲ ਧਾਮੂ ਅਨੁਸਾਰ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਹੁਣ 5 ਹੋ ਗਈ ਹੈ ।
Total Responses : 930