ਚੋਵੇਸ਼ ਲਟਾਵਾ
- ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾ ਤੋਂ ਪਹਿਲਾ ਲੰਗਣਾ ਪਏਗਾ ਇਸ ਸੈਨੀਟੇਸ਼ਨ ਗੇਟ ਤੋਂ
- ਲਾਕਡਾਊਨ ਤੋਂ ਬਾਅਦ 8 ਜੂਨ ਤੋਂ ਸਾਰੇ ਧਾਰਮਿਕ ਸਥਾਨਾਂ ਨੂੰ ਸ਼ਰਤਾਂ ਸਮੇਤ ਖੋਲ੍ਹਣ ਦੀ ਮਿਲੀ ਆਗਿਆ
- ਤਖਤ ਸ੍ਰੀ ਕੇਸਗੜ੍ਹ ਸ਼ਾਹਿਬ 'ਚ ਫਿਲਹਾਲ ਵੀ ਸੰਗਤ ਦਾ ਆਉਣਾ ਨਾ ਮਾਤਰ ਹੀ
- ਮੈਨੇਜਮੈਂਟ ਕਮੇਟੀ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ
ਅਨੰਦਪੁਰ ਸਾਹਿਬ, 7 ਜੂਨ 2020 - ਕੋਰੋਨਾ ਵਾਇਰਸ ਦੇ ਆਉਂਣ ਨਾਲ ਜਿੱਥੇ ਸਾਰੀ ਦੁਨੀਆਂ ਵਿੱਚ ਇੱਕ ਡਰ ਦਾ ਮਾਹੌਲ ਹੈ ਉੱਥੇ ਹੀ ਇਨਸਾਨ ਨੂੰ ਇਨਸਾਨ ਤੋਂ ਦੂਰੀ ਬਣਾਉਣੀ ਲਾਜ਼ਮੀ ਹੋ ਗਈ ਹੈ। ਜਿਸ ਦੇ ਕਾਰਨ ਹਰੇਕ ਵਰਗ 'ਤੇ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਗਲ ਕੀਤੀ ਜਾਵੇ ਗੁਰੂ ਘਰਾਂ ਦੀ ਤਾਂ ਗੁਰੂ ਘਰਾਂ 'ਤੇ ਵੀ ਇਸਦਾ ਅਸਰ ਦੇਖਿਆ ਗਿਆ ਹੈ।
ਭਾਵੇਂ ਕਿ ਪੰਜਾਬ ਸਰਕਾਰ ਵਲੋਂ ਕਰਫਿਊ ਖੋਲ੍ਹ ਦਿੱਤਾ ਗਿਆ ਹੈ ਅਤੇ 8 ਜੂਨ ਭਾਵ ਕੱਲ੍ਹ ਤੋਂ ਸਾਰੇ ਧਾਰਮਿਕ ਸਥਾਨਾਂ ਨੂੰ ਸ਼ਰਤਾਂ ਸਹਿਤ ਖੋਲ੍ਹਣ ਦੀ ਆਗਿਆ ਮਿਲੀ ਹੈ, ਪ੍ਰੰਤੂ ਫੇਰ ਵੀ ਗੁਰੂ ਘਰਾਂ ਵਿੱਚ ਸੰਗਤਾਂ ਦੀ ਗਿਣਤੀ ਹਾਲੇ ਵੀ ਬਹੁਤ ਘੱਟ ਹੈ। ਜਦੋਂ ਸਾਡੀ ਟੀਮ ਨੇ ਤਖਤ ਸ੍ਰੀ ਕੇਸਗੜ੍ਹ ਸ਼ਾਹਿਬ ਦਾ ਦੌਰਾ ਕੀਤਾ ਤਾਂ ਉੱਥੇ ਵੀ ਸੰਗਤ ਦੀ ਗਿਣਤੀ ਨਾ ਮਾਤਰ ਹੀ ਪਾਈ ਗਈ। ਪਰ ਮੈਨੇਜਮੈਂਟ ਵਲੋਂ ਸੈਨੀਟਾਈਜ਼ਰ ਮਸ਼ੀਨ, ਸਾਫ ਸਫਾਈ, ਅਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਜਦੋੋਂ ਤਖਤ ਸ੍ਰੀ ਕੇਸਗੜ੍ਹ ਸ਼ਾਹਿਬ ਦੇ ਮੈਨੇਂਜਰ ਜਸਵੀਰ ਸਿੰਘ ਨਾਲ ਗ਼ੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਮਹਾਂਮਾਰੀ ਕਾਰਨ ਸੰਗਤਾਂ ਦੀ ਆਮਦ ਬਹੁਤ ਘੱਟ ਸੀ। ਹੁਣ ਕੱਲ੍ਹ 8 ਜੂਨ ਤੋਂ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਨੂੰ ਸ਼ਰਤਾਂ ਸਮੇਤ ਖੋਲ੍ਹਣ ਦੀ ਆਗਿਆ ਮਿਲੀ ਹੈ ਅਤੇ ਸਾਡੇ ਵਲੋਂ ਮੁਕੰਮਲ ਤੌਰ 'ਤੇ ਉਚਿੱਤ ਪ੍ਰਬੰਧ ਕੀਤੇ ਗਏ ਹਨ। ਫਿਰ ਵੀ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੀਆਂ ਸਹੂਲਤਾਂ ਅਤੇ ਉਨ੍ਹਾਂ ਦੀ ਜਾਨ-ਮਾਲ ਨੂੰ ਮੁੱਖ ਰੱਖਦੇ ਹੋਏ ਪਹਿਲ ਦੇ ਅਧਾਰ 'ਤੇ ਪੂਰੇ ਇਤਿਹਾਤ ਵਰਤਦਿਆਂ ਸੈਨੇਟਾਈਜ਼ਰ ਗੇਟ 'ਤੇ ਵਿਅਕਤੀ ਤੈਨਾਤ ਕੀਤਾ ਹੈ ਅਤੇ ਹਰ ਮੱਥਾ ਟੇਕਣ ਜਾਣ ਵਾਲੇ ਵਿਆਕਤੀ ਨੂੰ ਸੈਨੇਟਾਈਜ਼ ਮਸੀਨ ਵਿੱਚੋਂ ਲੰਘਾਇਆ ਜਾਂਦਾ ਹੈ ਅਤੇ ਹਰ ਥਾਂ 'ਤੇ ਸੋਸ਼ਲ ਡਿਸਟੈਂਸ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਜੇਕਰ ਸੰਗਤ ਦੀ ਆਮਦ ਵਧਦੀ ਹੈ ਤਾਂ ਉਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।