ਜੀ ਐਸ ਪੰਨੂ
ਪਟਿਆਲਾ, 9 ਜੂਨ 2020 - ਪਾਵਰਕਾਮ ਦੇ ਦੋ ਡਾਇਰੈਕਟਰ ਵੰਡ ਤੇ ਕਮਰਸੀਅਲ ਸੋਮਵਾਰ ਨੂੰ ਆਪਣੀ ਟਰਮ ਪੂਰੀ ਹੋਣ ਤੇ ਆਪਣੇ ਆਹੁਦੇ ਤੋਂ ਫਾਰਗ ਹੋ ਚੁੱਕੇ ਹਨ ਤੀਜੇ ਡਾਇਰੈਕਟਰ ਕੱਲ੍ਹ ਮਿਤੀ 10.6.2020 ਨੂੰ ਆਪਣੀ ਟਰਮ ਪੂਰੀ ਹੋਣ ਤੇ ਫ਼ਾਰਗ਼ ਹੋਣੇ ਹਨ। ਡਾਇਰੈਕਟਰਾਂ ਦੀ ਭਰਤੀ ਲਈ ਪਾਵਰ ਕਾਮ ਨੂੰ ਕੋਈ 132 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਇਨ੍ਹਾਂ ਵਿੱਚ 45 ਕੁ ਅਰਜ਼ੀਆਂ ਅਹਿਜੀਆਂ ਹਨ ਜੋ ਪਾਵਰ ਕਾਮ ਦੀ ਹਰ ਵੱਡੀ ਪੋਸਟ ਲਈ ਆ ਹੀ ਜਾਂਦੀਆਂ ਹਨ।
ਡਾਇਰੈਕਟਰਾਂ ਦੀ ਸਲੈਕਸ਼ਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੋਈ ਹੈ ਜਿਸ ਵਿਚ ਚੀਫ ਸੈਕਟਰੀ ਪੰਜਾਬ,ਪਾਵਰ ਸੈਕਟਰੀ ਪੰਜਾਬ ਤੇ ਪੀ ਐਫ ਸੀ ਦੇ ਹੁਣੇ ਇੱਕ ਜੂਨ ਨੂੰ ਲਗਾਏ ਗਏ ਸੀ ਐਮ ਡੀ ਰਾਵਿੰਦਰ ਸਿੰਘ ਢਿੱਲੋਂ ਹਨ ।ਪਹਿਲਾਂ ਪਾਵਰ ਸੈਕਟਰੀ ਕੇ ਵੀਨੂੰ ਪ੍ਰਸ਼ਾਦ ਸਨ ਪਰ ਹੁਣ ਉਹਨਾਂ ਨੇ ਕੱਲ੍ਹ ਮਿਤੀ 8.6.2020 ਨੂੰ ਸੀ ਐਮ ਡੀ ਪਾਵਰਕਾਮ ਜੂਇਨ ਕਰ ਲਿਆ ਹੈ। ਹੋ ਸਕਦਾ ਹੈ ਕਿ ਨਵੇਂ ਪਾਵਰ ਕਾਮ ਦੀ ਥਾਂ ਤੇ ਬਦਲੀ ਕੀਤੇ ਅਧਿਕਾਰੀ ਇਸ ਸਲੈਕਸ਼ਨ ਕਮੇਟੀ ਦੀ ਕੱਲ ਨੂੰ 10 ਤੋਂ 11 ਵਜੇ ਹੋ ਰਹੀ ਮੀਟਿੰਗ ਵਿਚ ਹਿੱਸਾ ਲੈਣ। ਸੋ ਕੱਲ੍ਹ ਨੂੰ ਹੋਂਣ ਜਾ ਰਹੀ ਇਹ ਸਲੈਕਸ਼ਨ ਕਮੇਟੀ ਦੀ ਮੀਟਿੰਗ ਚਾਰ ਡਾਇਰੈਕਟਰਜ ਦੀ ਸਿਫਾਰਸ਼ ਕਰੇਗੀ ਜਿਸ ਵਿਚ ਤਿੰਨ ਪਾਵਰਕਾਮ ਲਈ ਅਤੇ ਇਕ ਪਹਿਲਾਂ ਹੀ ਖਾਲੀ ਪਈ ਪੀ ਐੱਸ ਪੀ ਟੀ ਐੱਲ ਡਾਇਰੈਕਟਰ ਲਈ ਹੋਵੇਗੀ।
ਇਨ੍ਹਾਂ ਖਾਲੀ ਅਸਾਮੀਆਂ ਲਈ ਕਮੇਟੀ ਕੋਲ 132 ਅਰਜ਼ੀਆਂ ਹਨ ਜਿਨ੍ਹਾਂ ਨੂੰ ਸਨਿਆਰਤੀ ਮੁਤਾਬਿਕ ਘੋਖਣ ਉਪਰੰਤ ਹੀ ਆਪਣੀ ਰਾਇ ਬਣਾ ਕੇ ਟੈਕਨੀਕਲ ਰੁਤਬੇ ਅਨੁਸਾਰ ਸਿਫਾਰਸ਼ ਹੋਵੇਗੀ। ਸਨਿਆਰਤੀ ਵਿਚ ਆਈਆਂ ਅਰਜ਼ੀਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ , ਮੁੱਖ ਨਾਮ ਜੋ ਡਾਇਰੈਕਟਰਜ਼ ਦੀ ਸਲੈਕਸ਼ਨ ਦੀ ਚਰਚਾ ਵਿੱਚ ਹਨ ਡੀ ਪੀ ਆਈ ਐੱਸ ਗਰੇਵਾਲ ਇੰਜਨੀਅਰ ਇਨ ਚੀਫ ਸੈਂਟਰ ਜੋਨ , ਗੋਪਾਲ ਸ਼ਰਮਾ ਇੰਜਨੀਅਰ ਇਨ ਚੀਫ ਨੋਰਥ ਜੋਨ ਪਾਵਰ ਕਾਮ ਵਿੱਚ ਮੌਜੂਦਾ ਸਮੇਂ ਸਰਵਿਸ ਅਧੀਨ ਹਨ ਪੱਕੇ ਗਿਣੇ ਜਾਂਦੇ ਹਨ।
ਇਸੇ ਤਰ੍ਹਾਂ ਯੁਗੇਸ਼ ਟੰਡਨ ਚੀਫ਼ ਇੰਜੀਨੀਅਰ ਪੀ&ਐਮ ,ਸੰਜੀਵ ਗੁਪਤਾ ਚੀਫ ਇੰਜੀਨੀਅਰ ਟੀ ਐਸ , ਇੰਦਰਜੀਤ ਸਿੰਘ ਚੀਫ਼ ਇੰਜੀਨੀਅਰ ਐਚ ਆਈ ਐਸ & ਡੀ, ਪੀ ਐਸ ਟੀ ਸੀ ਐਲ ਵੀ ਵਿਚਾਰੇ ਜਾ ਰਹੇ ਹਨ।ਦੋ ਸੇਵਾ ਮੁਕਤ ਐਚ ਐਸ ਬੋਪਾਰਾਏ ਤੇ ਜੇ ਕੇ ਵੈਦ ਚੀਫ ਇੰਜੀਨੀਅਰਾਂ ਦਾ ਵੀ ਨਾਂਮ ਲਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ 10.6.2020 ਨੂੰ ਪੰਜਾਬ ਵਿੱਚ ਜੀਰੀ ਲਗਣੀ ਸ਼ੂਰੂ ਹੋ ਜਾਵੇਗੀ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਪਵੰਦ ਹਾਂ ਇਸ ਮੌਕੇ ਘਰੇਲੂ ਬਿਜਲੀ ਦੀ ਖਪਤ ਵੀ ਵੱਧ ਜਾਂਦੀ ਹੈ ਇਸ ਵਿਚਾਰ ਅਧੀਨ ਹੀ ਹੋਣ ਵਾਲੀ ਮੀਟਿੰਗ ਵਿੱਚ ਖ਼ਾਲੀ ਪਈ ਟੈਕਨੀਕਲ ਸਰਵਿਸਜ ਨੂੰ ਪੂਰਨ ਸਹਿਯੋਗ ਦਿੰਦੇ ਜਾਣ ਦੀ ਲੋੜ ਹੈ।