ਜੀ ਐਸ ਪੰਨੂ
ਪਟਿਆਲਾ, 9 ਜੂਨ 2020 - ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਮੈਸਟਰ ਪ੍ਰਣਾਲੀ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਮੈਸਟਰ ਪ੍ਰਣਾਲੀ ਦੀਆਂ ਇਹ ਪ੍ਰੀਖਿਆਵਾਂ 10 ਜੁਲਾਈ 2020 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਯੁਨੀਵਰਸਿਟੀਆਂ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਤੇ ਐਮ.ਫਿਲ ਕੋਰਸਿਜ ਸਮੈਸਟਰ ਦੂਸਰਾ ਦੀ ਪ੍ਰੀਖਿਆ ਦੀ ਬਾਅਦ ਵਿਚ ਐਲਾਨ ਕੀਤੀ ਜਾਵੇਗੀ।
ਪੰਜਾਬੀ ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਆਖਰੀ ਸਮੈਸਟਰ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੋਰੋਨਾ ਕਾਰਨ ਹਰ ਪ੍ਰੀਖਿਆ ਸੈਂਟਰ ਨੂੰ ਸੈਨੇਟਾਇਜ ਕਰਵਾਇਆ ਜਾਵੇਗਾ। ਹਰ ਕੇਂਦਰ 'ਚ ਸ਼ਰੀਰਕ ਦੂਰੀ ਦੇ ਨਾਲ-ਨਾਲ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।