ਹਰੀਸ਼ ਕਾਲੜਾ
- ਸਪੀਕਰ ਰਾਣਾ ਕੇ.ਪੀ ਸਿੰਘ 12 ਜੂਨ ਨੂੰ ਕਰਨਗੇ ਇਲਾਕਾ ਵਾਸੀਆ ਨੂੰ ਪੁੱਲ ਲੋਕ ਅਰਪਣ
ਸ੍ਰੀ ਅਨੰਦਪੁਰ ਸਾਹਿਬ, 10 ਜੂਨ 2020 - ਜ਼ਿਲ੍ਹਾ ਯੋਜਨਾ ਬੋਰਡ ਰੂਪਨਗਰ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਉੱਤੇ ਫਤਿਹ ਪਾਉਣ ਅਤੇ ਕੋਰੋਨਾ ਵਾਇਰਸ ਨੂੰ ਸੂਬੇ ਵਿਚੋਂ ਖਤਮ ਕਰਨ ਲਈ ਕੀਤੇ ਉਪਰਾਲੇ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਇਹ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਦੀ ਸੂਝਬੂਝ ਅਤੇ ਦੂਰਅੰਦੇਸ਼ੀ ਨਾਲ ਅਸੀਂ ਇਸ ਮਹਾਂਮਾਰੀ ਉਤੇ ਫਤਿਹ ਪਾਉਣ ਵਿਚ ਕਾਮਯਾਬ ਹੋਏ ਹਾਂ। ਇਹ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀ ਸੀ ਅਤੇ ਹੁਣ ਇਸ ਮਹਾਮਾਰੀ ਨੂੰ ਸਾਡੇ ਸੂਬੇ ਵਿਚ ਪੈਰ ਪਸਾਰਣ ਤੋਂ ਰੋਕਣ ਲਈ ਆਮ ਲੋਕਾ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾ ਦਾ ਪਾਲਣ ਕਰਨਾ ਬੇਹੱਦ ਜਰੂਰੀ ਹੈ।
ਦਰਗਰਾਈ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਚ ਇੱਕ ਵਿਸੇਸ਼ ਗੱਲਬਾਤ ਦੋਰਾਨ ਕਿਹਾ ਕਿ ਅਸੀਂ ਪੰਜਾਬ ਦੇ ਵਿਕਾਸ ਦੀ ਗੱਡੀ ਨੂੰ ਮੁੜ ਲੀਹ ਤੇ ਲਿਆ ਕੇ ਸੂਬੇ ਦੇ ਵਿਕਾਸ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਜੁੱਟ ਗਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋ ਖਾਨਪੁਰ, ਮਹੈਣ, ਜਿੰਦਵੜੀ ਅਤੇ ਸਤਲੁਜ਼ ਦਰਿਆ ਤੋ ਪਾਰ ਹਰਸਾਬੇਲਾ, ਪੱਤੀਟੇਕ ਸਿੰਘ ਤੇ ਹੋਰ ਕਈ ਪਿੰਡਾਂ ਦੇ ਲੋਕਾਂ ਨਾਲ ਕੀਤਾ ਵਾਅਦਾ 12 ਜ਼ੂਨ ਨੂੰ ਪੂਰਾ ਹੋਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਉਣ ਲਈ 10 ਕਿਲੋਮੀਟਰ ਦਾ ਪੈਂਡਾ ਤਹਿ ਕਰਨਾ ਪੈਦਾ ਸੀ ਪ੍ਰੰਤੂ 300 ਫੁੱਟ ਲੰਬੇ ਪੁੱਲ ਦਾ ਨਿਰਮਾਣ ਕਰਕੇ ਕਿਸਾਨਾ ਅਤੇ ਮਜਦੂਰਾਂ, ਪੈਦਲ, ਸਾਈਕਲ ਅਤੇ ਸਕੂਟਰ ਚਾਲਕਾ ਲਈ ਬਣਾਇਆ 300 ਫੁੱਟ ਲੰਬਾ ਪੁੱਲ ਹੁਣ ਬੇਹੱਦ ਲਾਭਦਾਇਕ ਸਿੱਧ ਹੋਵੇਗਾ। ਦਰਿਆ ਤੋਂ ਪਾਰ ਲਗਭਗ 400 ਏਕੜ ਜਮੀਨ ਉਤੇ ਖੇਤੀਬਾੜੀ ਕਰਨ ਲਈ ਆਉਣ ਜਾਉਣ ਵਾਲੇ ਕਿਸਾਨਾਂ ਲਈ ਵੀ ਇਹ ਪੁਲ ਵਰਦਾਨ ਸਿੱਧ ਹੋਵੇਗਾ।
ਉਨ੍ਹਾਂ ਕਿਹਾ ਕਿ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਇਸ ਪੁੱਲ ਲਈ ਮਜਬੂਤ ਪਿੱਲਰ ਵੀ ਬਣਾਏ ਗਏ ਹਨ ਅਤੇ ਇਨ੍ਹਾਂ ਪਿੰਡਾਂ ਦੇ ਲੋਕਾ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ ਹੈ।12 ਜੂਨ ਨੂੰ ਸ਼ਾਮ 4 ਵਜੇ ਸਪੀਕਰ ਰਾਣਾ ਕੇ.ਪੀ ਸਿੰਘ ਇਹ ਪੁੱਲ ਲੋਕ ਅਰਪਣ ਕਰਨਗੇ। ਇਸ ਮੋਕੇ ਨੰਬਰਦਾਰ ਨਿਰੰਜਣ ਦਾਸ ਝਿੰਜੜੀ, ਜਰਨੈਲ ਸਿੰਘ ਬਾਸੋਵਾਲ ਰਿਟਾਇਰਡ ਖੇਤੀਬਾੜੀ ਅਫਸਰ ਹਾਜਰ ਸਨ।