ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 10 ਜੂਨ 2020 - ਨਿਗਰਾਨ ਇੰਜੀਨੀਅਰ ਸੰਚਾਲਣ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਰੂਪਨਗਰ ਅਧੀਨ ਆਉੱਦੇ ਵੱਖ-ਵੱਖ ਸੰਚਾਲਣ ਮੰਡਲਾਂ ਸ੍ਰੀ ਅਨੰਦਪੁਰ ਸਾਹਿਬ ਮੰਡਲ, ਰੂਪਨਗਰ ਮੰਡਲ, ਖਰੜ ਮੰਡਲ ਅਤੇ ਸੰਚਾਲਣ ਮੰਡਲ ਸਮਰਾਲਾ ਅਧੀਨ ਪੈੱਦੇ ਬਿਜਲੀ ਖੱਪਤਕਾਰਾਂ ਨੂੰ ਪੈਡੀ ਸੀਜਨ ਸਾਲ 2020 ਦੌਰਾਨ ਨਿਵਿਘਨ ਬਿਜਲੀ ਸਪਲਾਈ ਦੇਣ ਲਈ ਸੰਚਾਲਣ ਹਲਕਾ , ਰੂਪਨਗਰ ਵਿਖੇ ਪੈਡੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਸਦਾ ਟੈਲੀਫੋਨ ਨੰਬਰ 96461-15775 ਅਤੇ 01881- 222215 ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਨਿਗਰਾਨ ਇੰਜੀਨੀਅਰ ਸੰਚਾਲਣ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਜੇਕਰ ਕਿਸੇ ਵੀ ਖੱਪਤਕਾਰ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਦਿੱਕਤ ਪੇਸ਼ ਆਉੱਦੀ ਹੈ ਜਾਂ ਕੋਈ ਜਾਣਕਾਰੀ ਲੋੜੀਂਦੀ ਹੈ, ਤਾਂ ਉਹ ਉਕਤ ਦਰਸਾਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।ਉਨ੍ਰਾਂ ਦਸਿਆ ਕਿ ਇਸ ਕੰਟਰੋਲ ਰੂਮ ਵਿੱਚ 24 ਘੰਟੇ ਸਟਾਫ ਹਾਜਰ ਰਹੇਗਾ।