ਜੀ ਐਸ ਪੰਨੂ
ਪਟਿਆਲਾ, 12 ਜੂਨ 2020 - ਇੰਜੀਨੀਅਰ ਗੋਪਾਲ ਸ਼ਰਮਾ ਨੇ ਅੱਜ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਕਮਰਸ਼ੀਅਲ ਵਜੋਂ ਆਪਣੇ ਅਹੁਦਾ ਸੰਭਾਲ ਲਿਆ ਹੈ। ਇਹ ਪ੍ਰਗਟਾਵਾ ਇਥੇ ਪੀਐਸਪੀਸੀਐਲ ਦੇ ਬੁਲਾਰੇ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ ਗਿਆ।
ਪੰਜਾਬ ਸਰਕਾਰ ਨੇ ਇੰਜੀਨੀਅਰ ਗੋਪਾਲ ਸ਼ਰਮਾ ਨੂੰ 2 ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਹੈ। ਇੰਜੀਨੀਅਰ ਗੋਪਾਲ ਸ਼ਰਮਾ ਦਾ ਜਨਮ 19 ਸਤੰਬਰ, 1962 ਨੂੰ ਹੋਇਆ । ਓਹਨਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਈ. (ਇਲੈਕਟ੍ਰੀਕਲ ਗ੍ਰੈਜੂਏਟ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਬੀ.ਏ. ਕੀਤੀ।
ਇੰਜੀਨੀਅਰ ਗੋਪਾਲ ਸ਼ਰਮਾ ਨੇ 1985 ਵਿਚ ਪੀਐਸਈਬੀ ਵਿਚ ਸਹਾਇਕ ਇੰਜੀਨੀਅਰ ਵਜੋਂ ਸ਼ਾਮਲ ਹੋਏ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪਹੁੰਚੇ ਅਤੇ ਪੀਐਸਪੀਸੀਐਲ ਨੂੰ 35 ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕੀਤੀ।
ਇੰਜੀਨੀਅਰ ਗੋਪਾਲ ਸ਼ਰਮਾ ਨੇ 1985 ਵਿਚ ਪੀਐਸਈਬੀ ਵਿਚ ਸਹਾਇਕ ਇੰਜੀਨੀਅਰ ਵਜੋਂ ਸ਼ਾਮਲ ਹੋਏ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪਹੁੰਚੇ ਅਤੇ ਪੀਐਸਪੀਸੀਐਲ ਵਿਚ 35 ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕੀਤੀ।
ਉਹਨਾ ਨੇ ਚੀਫ ਇੰਜੀਨੀਅਰ ਡਿਸਟ੍ਰੀਬਿਸ਼ਨ ਨੌਰਥ , ਚੀਫ ਇੰਜੀਨੀਅਰ ਈ.ਏ. ਅਤੇ ਇਨਫੋਰਸਮੈਂਟ, ਐਸ.ਈ ਡਿਸਟ੍ਰੀਬਿਸ਼ਨ ਜਲੰਧਰ ਅਤੇ ਸੀਨੀਅਰ ਐਕਸੀਅਨ ਇਨਫੋਰਸਮੈਂਟ, ਹੁਸ਼ਿਆਰਪੁਰ ਵਜੋਂ ਵੱਖ ਵੱਖ ਮਹੱਤਵਪੂਰਨ ਅਹੁਦੇ 'ਤੇ ਸੇਵਾਵਾਂ ਨਿਭਾਈਆਂ. । ਗੋਪਾਲ ਸ਼ਰਮਾ ਇੰਜੀਨੀਅਰ ਆਰ.ਪੀ.ਓ. ਗਰਗ ਦੀ ਥਾਂ ਸ਼ਾਮਲ ਹੋਏ ਹਨ।