ਜੀ ਐਸ ਪੰਨੂ
ਪਟਿਆਲਾ, 12 ਜੂਨ 2020 - ਪੰਜਾਬ ਸਰਕਾਰ ਦੀ ਸਿਫਾਰਿਸ਼ ਉੱਪਰ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਚਾਂਸਲਰ ਵੀ.ਪੀ. ਸਿੰਘ ਬਦਨੌਰ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਤਿੰਨ ਸਿੰਡੀਕੇਟ ਮੈਂਬਰ ਅਤੇ ਦੋ ਸੈਨੇਟ ਮੈਂਬਰ ਨਾਮਜ਼ਦ ਕੀਤੇ ਗਏ ਹਨ। ਸਿੰਡੀਕੇਟ ਮੈਂਬਰਾਂ ਵਿਚ ਡਾ. ਨਰ ਬਹਾਦਰ ਵਰਮਾ, ਡਾ. ਕੇ.ਡੀ. ਸਿੰਘ (ਸਾਬਕਾ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ) ਅਤੇ ਸ਼੍ਰੀ ਹਰਿੰਦਰ ਪਾਲ ਸਿੰਘ ਮਾਨ ਦਾ ਨਾਮ ਸ਼ਾਮਿਲ ਹੈ ਜਦੋਂ ਕਿ ਕੈਪਟਨ ਅਮਰਜੀਤ ਸਿੰਘ ਜੇਜੀ ਅਤੇ ਕਰਨਲ ਏ.ਪੀ. ਸਿੰਘ ਨਾਭਾ ਨੂੰ ਸੈਨੇਟ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸਿੰਡੀਕੇਟ ਮੈਂਬਰਾਂ ਦੀ ਮਿਆਦ ਇਕ ਸਾਲ ਲਈ ਹੈ ਜਦੋਂ ਕਿ ਸੈਨੇਟ ਮੈਂਬਰ 1.06.2022 ਤਕ ਇਸ ਅਹੁਦੇ ਤੇ ਰਹਿਣਗੇ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਨ੍ਹਾਂ ਨਵੀਆਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਪ੍ਰਬੰਧਨ ਵਿਚ ਅਹਿਮ ਫੈਸਲੇ ਲੈਣ ਹਿਤ ਸਿੰਡੀਕੇਟ ਅਤੇ ਸੈਨੇਟ, ਦੋਵਾਂ ਬੌਡੀਜ਼ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਰਕਾਰ ਦਾ ਧੰਨਵਾਦ ਕਰਿਦਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਅਹਿਮ ਅਹੁਦਿਆਂ ਉੱਪਰ ਢੁਕਵੀਆਂ ਅਤੇ ਸੂਝਵਾਨ ਸਖਸ਼ੀਅਤਾਂ ਦੀਆਂ ਨਾਮਜ਼ਦਗੀਆਂ ਕਰਨਾ ਯੂਨੀਵਰਸਿਟੀ ਦੇ ਭਵਿੱਖ ਲਈ ਬਿਹਤਰ ਸਾਬਿਤ ਹੋਵੇਗਾ।