← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 17 ਜੂਨ 2020 - ਭਾਰਤ-ਚੀਨ ਸਰਹੱਦ 'ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ ਜਵਾਨਾਂ ਵਿਚ ਹਲਕਾ ਘਨੌਰ ਦੇ ਪਿੰਡ ਸੀਲ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਨਾਇਬ ਸੂਬੇਦਾਰ ਮਨਦੀਪ ਸਿੰਘ JC 280111M ਵੀ ਸ਼ਾਮਲ ਹੈ। ਉਸਦੀ ਧਰਮ ਪਤਨੀ ਦਾ ਨਾਮ ਸ੍ਰੀਮਤੀ ਗੁਰਦੀਪ ਕੌਰ ਹੈ। ਭਾਰਤ-ਚੀਨ ਸਰਹੱਦ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦਾ ਮਨਦੀਪ ਸਿੰਘ ਸ਼ਹੀਦ ਜਵਾਨ 1998 'ਚ ਆਰਮੀ ਵਿੱਚ ਭਰਤੀ ਹੋਇਆ ਸੀ, ਉਹ ਪਿੱਛੇ ਆਪਣੀ ਮਾਤਾ ਸ੍ਰੀਮਤੀ ਸ਼ਕੁੰਤਲਾ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਸਮੇਤ ਦੋ ਬੱਚਿਆਂ ਇੱਕ 17 ਸਾਲਾ ਲੜਕੀ ਮਹਿਕਪ੍ਰੀਤ ਕੌਰ ਅਤੇ 11 ਲੜਕੇ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ ਵਿਛੋੜਾ ਦੇ ਗਏ ਹਨ। ਮਾਤਾ ਆਪਣੇ ਫੌਜੀ ਪੁੱਤ ਦੀ ਤਸਵੀਰ ਗੋਦੀ ਵਿੱਚ ਲਈ ਬੈਠੀਂ ਹੈ।
Total Responses : 188