ਜੀ ਐਸ ਪੰਨੂ
ਪਟਿਆਲਾ, 17 ਜੂਨ 2020 - ਪਟਿਆਲਾ ਸ਼ਾਹੀ ਸ਼ਹਿਰ ਵਿਚ ਪਟਿਆਲਾ ਸ਼ਾਹੀ ਪੈੱਗ ਬੜਾ ਮਸ਼ਹੂਰ ਹੈ ,ਪਟਿਆਲਾ ਵਿਖੇ ਇਹ ਪੈੱਗ ਵੀ ਸ਼ਾਹੀ ਢੰਗ ਨਾਲ ਹੀ ਪੇਸ਼ ਕੀਤਾ ਜਾਂਦਾ ਹੈ ਕਿਉਂਕਿ ਪਟਿਆਲਾ ਸ਼ਾਹੀ ਸ਼ਹਿਰ ਵਾਲਿਆਂ ਨੂੰ ਇਕੱਲੇ ਬੈਠ ਕੇ ਪੀਣ ਦੀ ਆਦਤ ਬਹੁਤ ਘੱਟ ਹੈ ਜਦੋਂ ਤੱਕ ਮਹਿਫ਼ਲ ਨਾ ਜੰਮੇ ਪੀਣ ਦਾ ਨਜ਼ਾਰਾ ਹੀ ਨਹੀਂ ਆਉਂਦਾ ਹੈ ਰਾਤ ਦੇ ਗਿਆਰਾਂ ਦਾ ਸਮਾਂ ਇਸ ਵਿੱਚ ਹੋਰ ਨਜ਼ਾਰਾ ਭਰ ਦਿੰਦਾ ਹੈ ਪਰ ਅੱਜ-ਕੱਲ੍ਹ ਇਕ ਮਸਤੀ ਹੋਰ ਆ ਗਈ ਹੈ ਉਹ ਇਹ ਕਿ ਵੱਡੀ ਸਾਰੀ ਕਾਰ ਹੋਵੇ ਏ.ਸੀ. ਲੱਗਿਆ ਹੋਵੇ ਠੇਕਾ ਨੇੜੇ ਹੋਵੇ ਵਿਚ ਦੋ ਚਾਰ ਯਾਰ ਹੋਣ ਇਸੇ ਨਜ਼ਾਰੇ ਦੇ ਸ਼ੁਕੀਨਾ ਦੀ ਲਲਤੋਂ ਪੂਰੀ ਕਰਨ ਲਈ ਪਟਿਆਲਾ ਦੇ ਠੇਕੇਦਾਰਾਂ ਵਲੋਂ ਰਾਤ ਨੂੰ ਗਿਆਰਾਂ ਵੱਜੇ ਤੱਕ ਠੇਕੇ ਖੁੱਲ੍ਹੇ ਰੱਖੇ ਜਾਂਦੇ ਹਨ।
ਕਾਕੇ ਸ਼ੁਕੀਨ ਖੜ੍ਹੇ ਹੋਣ ਫੇਰ ਠੇਕਾ ਨਾ ਖੁਲ੍ਹੇ ਕੀ ਮਜ਼ਾਲ ਹੈ? ਸਰਕਾਰ ਦਾ ਕਨੂੰਨ, ਕਰੋਨਾ ਦਾ ਡਰ ਕੀ ਮਜ਼ਾਲ ਹੈ ਇਨ੍ਹਾਂ ਦੇ ਨੇੜੇ ਵੀ ਆ ਜਾਵੇਂ।ਬਾਈ ਨੰਬਰ ਫਾਟਕ, ਨੀਲਾ ਭੱਵਨ, ਸ਼ੇਰਾਂ ਵਾਲਾ ਗੇਟ, ਅਰਬਨ ਅਸਟੇਟ, ਸਟੋਰੀ ਗੇਟ ਤੇ ਹੋਰ ਮਸ਼ਹੂਰ ਥਾਵਾਂ ਤੇ ਕਦੋਂ ਵੀ ਸ਼ਰਾਬ ਲਈ ਜਾ ਸਕਦੀ ਹੈ।ਜੇ ਇੱਥੇ ਠੇਕੇ ਖੁੱਲ੍ਹੇ ਨਹੀਂ ਮਿਲਣਗੇ ਤਾਂ ਚੋਰ ਮੋਰੀਆਂ ਰਾਹੀਂ ਕਦੇ ਵੀ ਲੈ ਸਕਦੇ ਹੋ ਸ਼ਰਾਬ ਤੇ ਇਨ੍ਹਾ ਠੇਕੇਆਂ ਦੁਆਲੇ ਪੀਂਦੇ ਬੰਦੇ ਆਮ ਮਿਲ ਜਾਣਗੇ। ਸਰਕਾਰ ਨੇ 9ਵਜੇ ਤੋਂ ਬਾਅਦ ਆਵਾਜਾਈ ਦੀ ਰੋਕ ਬਿਨਾਂ ਜ਼ਰੂਰੀ ਚੀਜ਼ਾਂ ਤੇ ਲਗਾਈਂ ਹੋਈ ਹੈ ਪਰੰਤੂ ਠੇਕਿਆਂ ਤੇ ਇਥੇ ਲਾਗੂ ਨਹੀਂ ਹੋ ਰਹੀ ਹੈ । ਰਾਤ ਨੂੰ ਖੁਲਦੇ ਠੇਕੇ ਹੀ ਕਈ ਜੁਰਮਾਂ ਦਾ ਕਾਰਨ ਵੀ ਬਣਦੇ ਹਨ। ਕਰੋਨਾ ਨੂੰ ਵਧਾਉਣ ਦਾ ਵੱਡਾ ਹਿੱਸਾ ਬਣਿਆ ਵੇਖਿਆ ਜਾ ਸਕਦਾ ਹੈ। ਸ਼ਹਿਰ ਨਹੀਂ ਪਿੰਡਾਂ ਵਿੱਚ ਇਸ ਤੋਂ ਵੀ ਮਾੜਾ ਹਾਲ ਹੈ।