ਜੀ ਐਸ ਪੰਨੂ
ਪਟਿਆਲਾ, 17 ਜੂਨ 2020 - ਪਟਿਆਲਾ ਜ਼ਿਲ੍ਹੇ ਦੇ ਕੋਵਿਡ ਜਾਂਚ ਲਈ ਪੈਡਿੰਗ 1186 ਸੈਂਪਲਾਂ ਵਿੱਚੋਂ 286 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 274 ਨੈਗੇਟਿਵ ਅਤੇ 12 ਕੋਵਿਡ ਪਾਜ਼ੀਟਿਵ ਪਾਏ ਗਏ ਹਨ ਜਿਹਨਾਂ ਵਿਚ ਰਜਿੰਦਰਾ ਹਸਪਤਾਲ ਵਿਚ ਇਕ ਡਾਕਟਰ, ਛੇ ਨਰਸਾਂ, 2 ਅਟੈਂਡੈਂਟ ਅਤੇ ਦੋ ਹੋਰ ਮੁਲਾਜ਼ਮ ਸ਼ਾਮਲ ਹਨ ਜੋ ਕਿ ਪਹਿਲਾਂ 29 ਸਾਲਾਂ ਪਾਜ਼ੀਟਿਵ ਆਈ ਨਰਸ ਦੇ ਕੰਨਟੈਕਟ ਵਿੱਚ ਸਨ। ਜ਼ਿਕਰਯੋਗ ਹੈ ਕਿ ਇਹ ਨਰਸ ਪਤਾ ਨਹੀਂ ਕਿੰਨੇ ਵਾਰਡਾਂ 'ਚ ਜਾਂਦੀ ਆਉਂਦੀ ਰਹੀ ਹੈ ਤੇ ਕਿੰਨੇ ਮਰੀਜ਼ਾਂ ਦੇ ਕੰਨਟੈਕਟ ਵਿੱਚ ਹੋਵੇਗੀ ਤੇ ਕਿੰਨੇ ਸਟਾਫ਼ ਮੈਂਬਰਾਂ ਨਾਲ ਸੰਪਰਕ ਵਿੱਚ ਰਹੀ ਹੋਵੇਗੀ।
ਗਿਆਰਾਂ 'ਚੋਂ ਇੱਕ ਰਾਜਿੰਦਰਾ ਹਸਪਤਾਲ ਵਿਚ ਦਾਖਲ ਮਰੀਜ਼ ਹੈ। ਡਾ.ਮਲਹੋਤਰਾ ਨੇ ਦੱਸਿਆਂ ਕਿ ਪਿਛਲੇ ਦਿਨਾਂ ਵਿੱਚ ਰਜਿੰਦਰਾ ਹਸਪਤਾਲ ਵਿਚ ਸਟਾਫ ਨਰਸਾਂ ਦੇ ਕੋਵਿਡ ਪਾਜ਼ੀਟਿਵ ਆਉਣ 'ਤੇ ਉਹਨਾਂ ਦੇ ਨੇੜੇ ਅਤੇ ਦੂਰ ਦੇ ਸ਼ੰਪਰਕ ਵਿਚ ਆਏ ਤਕਰੀਬਨ 60 ਨਰਸਾਂ/ਮੁਲਾਜ਼ਮਾਂ ਦੇ ਬੀਤੇ ਦਿਨਾਂ ਵਿਚ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ। ਐਨੀ ਬਰੀਕੀ ਵਿੱਚ ਕੀਤੀ ਟਰੇਸਿੰਗ ਕਾਰਨ ਪੈਡਿੰਗ ਸੈਂਪਲਾ ਦੀ ਰਿਪੋਰਟ ਆਉਣ 'ਤੇ ਉਹਨਾਂ ਵਿੱਚੋਂ ਰਾਜਿੰਦਰਾ ਹਸਪਤਾਲ ਦੀਆਂ 6 ਨਰਸਾਂ ਅਤੇ 5 ਮੁਲਾਜ਼ਮ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਹੀ ਕਿਸੇ ਹੋਰ ਬਿਮਾਰੀ ਕਾਰਨ ਦਾਖਲ ਰਣਬੀਰ ਪੁਰਾ ਪਟਿਆਲਾ ਦੀ ਰਹਿਣ ਵਾਲੀ 47 ਸਾਲਾ ਔਰਤ ਵੀ ਕੋਵਿਡ ਪਾਜ਼ੀਟਿਵ ਪਾਈ ਗਈ ਹੈ। ਇਹਨਾਂ ਪਾਜ਼ੀਟਿਵ ਕੇਸਾਂ ਨੂੰ ਨਵੀ ਪਾਲਿਸੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪਾਜ਼ੀਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲ਼ੈਣ ਦੀ ਪ੍ਰੀਕਿਰਿਆਂ ਜਾਰੀ ਰਹੇਗੀ।
ਉਹਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਤਿੰਨ ਹੋਰ ਮਰੀਜ਼ ਜਿਹਨਾਂ ਵਿਚੋਂ ਇੱਕ ਅਫਸਰ ਕਲੋਨੀ ਅਤੇ ਦੋ ਡੀ.ਐਮ.ਡਬਲਿਉ ਪਟਿਆਲਾ ਦੇ ਰਹਿਣ ਵਾਲੇ ਹਨ, ਨੂੰ ਵੀ ਕੋਵਿਡ ਤੋਂ ਠੀਕ ਹੋਣ ਤੇਂ ਗਾਈਡਲਾਈਨ ਅਨੁਸਾਰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 130 ਹੋ ਗਈ ਹੈ।
ਸਿਵਲ ਸਰਜਨ ਨੇ ਕਿਹਾ ਕਿ ਵਿਦੇਸ਼ਾ ਤੋਂ ਆ ਰਹੇ ਯਾਤਰੀ ਜੋ ਕਿ ਸਰਕਾਰੀ ਕੁਆਰਨਟੀਨ ਫੈਸੀਲਿਟੀ ਹੋਟਲ ਜਾਂ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਹਨ ਅਤੇ ਬਾਹਰੀ ਰਾਜਾਂ ਤੋਂ ਆ ਰਹੇ ਵਿਅਕਤੀ ਜੋ ਕਿ ਆਪਣੇ ਘਰਾਂ ਵਿਚ ਏਕਾਂਤਵਾਸ ਵਿਚ ਰਹਿ ਰਹੇ ਹਨ, ਸਿਹਤ ਵਿਭਾਗ ਦੀਆਂ ਆਰ.ਆਰ.ਟੀ.ਟੀਮਾਂ ਵੱਲੋ ਉਹਨਾਂ ਦੀ ਸਮੇਂ ਸਮੇਂ ਸਿਹਤ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤਾ ਮਿਲ ਰਹੀਆਂ ਹਨ ਕਿ ਬਹੁਤ ਸਾਰੇ ਲੋਕ ਜੋ ਕਿ ਘਰਾਂ ਵਿਚ ਏਕਾਂਤਵਾਸ(ਕੁਆਰਨਟੀਨ) ਕੀਤੇ ਗਏ ਹਨ ਉਹ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮ ਰਹੇ ਹਨ ਅਤੇ ਕਈਆਂ ਵੱਲੋ ਘਰਾਂ ਦੇ ਬਾਹਰ ਲੱਗੇ ਘਰ ਏਕਾਂਤਵਾਸ ਦੇ ਸਟਿੱਕਰ ਫਾੜੇ ਜਾ ਰਹੇ ਹਨ ਜਿਸ ਦਾ ਸਖਤ ਨੋਟਿਸ ਲੇਂਦੇ ਹੋਏ ਉਹਨਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੀਆਂ ਟੀਮਾਂ ਨੂੰ ਅਜਿਹਾ ਕੁੱਝ ਜਾਂਚ ਦੌਰਾਨ ਮਿਲਦਾ ਹੈ ਤਾਂ ਉਹ ਉਸਦੀ ਸੁਚਨਾ ਤੁਰੰਤ ਨਾਲ ਲੱਗਦੇ ਸਬੰਧਤ ਥਾਣੇ ਵਿਚ ਦੇਣ ਤਾਂ ਜੋ ਅਜਿਹੇ ਵਿਅਕਤੀਆਂ ਵਿੱਰੁਧ ਐਕਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਅਤੇ ਜੁਰਮਾਨੇ ਕੀਤੇ ਜਾ ਸਕਣ।
ਡਾ. ਮਲਹੋਤਰਾ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 602 ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 14330 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿੱਚੋਂ ਜਿਲ੍ਹਾ ਪਟਿਆਲਾ 193 ਕੋਵਿਡ ਪਾਜ਼ੀਟਿਵ, 12580 ਨੈਗਟਿਵ ਅਤੇ 1537 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਤਿੰਨ ਪਾਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 130 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 60 ਹੈ ।