ਹਰੀਸ਼ ਕਾਲੜਾ
- ਤਹਿਸੀਲ ਕੰਪਲੈਕਸ ਵਿੱਚ ਤੈਨਾਤ ਅਧਿਕਾਰੀ ਤੇ ਕਰਮਚਾਰੀ ਬੈਚ ਲਗਾ ਕੇ ਲੋਕਾਂ ਨੂੰ ਦੇ ਰਹੇ ਹਨ ਪ੍ਰਰੇਣਾ।
ਸ੍ਰੀ ਅਨੰਦਪੁਰ ਸਾਹਿਬ, 19 ਜੂਨ 2020 - ਕੋਵਿਡ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਰੂ ਕੀਤੇ ਮਿਸ਼ਨ ਫਤਿਹ ਤਹਿਤ ਕਰੋਨਾ ਯੋਧੇ ਹੁਣ ਲੋਕਾਂ ਲਈ ਪ੍ਰੇਰਣਾ ਅਤੇ ਜਾਗਰੂਕਤਾ ਲਿਆਉਣ ਲਈ ਉਸਾਰੂ ਉਪਰਾਲੇ ਕਰਨ ਤਾਂ ਜੋ ਇਸ ਮਹਾਂਮਾਰੀ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਹਿਸੀਲ ਕੰਪਲੈਕਸ ਵਿੱਚ ਬੈਚ ਲਗਾ ਕੇ ਆਮ ਲੋਕਾਂ ਲਈ ਪ੍ਰਰੇਣਾ ਬਣ ਰਹੇ ਕੋਰੋਨਾ ਯੋਧਿਆ ਦੀ ਵਿਸੇਸ਼ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਐਸ ਡੀ ਐਮ ਕਨੂ ਗਰਗ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਆਉਣ ਵਾਲੇ ਆਮ ਲੋਕ ਮਿਸ਼ਨ ਫਤਿਹ ਦੇ ਬੈਚ ਲਗਾ ਕੇ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੇਖ ਕੇ ਜਾਗਰੂਕ ਹੋ ਰਹੇ ਹਨ।
ਐਸ. ਡੀ. ਐਮ. ਮੈਡਮ ਕਨੂ ਗਰਗ ਨੇ ਦੱਸਿਆ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਫਲੂ ਕਾਰਨਰ ਵਿੱਚ ਕੋਵਿਡ ਟੇੈਸਟ ਹੋ ਰਹੇ ਹਨ। ਸਿਹਤ ਵਿਭਾਗ ਦਾ ਸਟਾਫ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਦੱਸ ਰਹੇ ਸਨ। ਉਹਨਾਂ ਦੱਸਿਆ ਕਿ ਸਥਾਨਕ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਜਗਮੋਹਨ ਕੋਰ ਵਲੋਂ ਵੀ ਆਪਣੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਵਲੋਂ ਪਿੰਡਾਂ ਵਿੱਚ ਵਧੀਕ ਪੋਸਟੀਕ ਅਹਾਰ, ਸੈਨੇਟਰੀ ਨੈਪਕੀਨ ਦੀ ਵੰਡ ਕੀਤੀ ਜਾ ਰਹੀ ਹੈ ਆਂਗਣਵਾੜੀ ਵਰਕਰਾਂ ਦੇ ਨਾਲ ਨਾਲ ਆਸ਼ਾ ਵਰਕਰ ਵੀ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਿਕਰਯੋਗ ਹੈ ਕਿ ਦੇਹਣੀ ਦੇ ਇਕ ਰਿਟਾਇਰ ਐਸ ਐਸ ਮਾਸਟਰ ਵੀਰ ਸਿੰਘ ਕੋਵਿਡ ਮਹਾਂਮਾਰੀ ਦੋਰਾਨ ਲਗਾਤਾਰ ਦੇਹਣੀ ਨਾਕੇ ਉਤੇ ਹੋਰ ਮੁਲਾਜਮਾਂ ਨਾਲ ਰਾਤ ਦੀ ਡਿਊਟੀ ਕਰਦੇ ਰਹੇ ਹਨ।