ਜੀ ਐਸ ਪੰਨੂ
ਪਟਿਆਲਾ, 19 ਜੂਨ 2020 - ਆਮ ਆਦਮੀ ਪਾਰਟੀ ਯੂਥ ਵਿੰਗ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਜੱਸੀ ਸੋਹੀਆਂ ਵਾਲਾ ਵਲੋਂ ਯੂਥ ਦੇ ਸੂਬਾ ਅਬਜਰਬਰ ਵਿਧਾਇਕ ਮੀਤ ਹੇਅਰ, ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਤੇ ਮਾਲਵਾ ਜੋਨ-3 ਦੇ ਇੰਚਾਰਜ ਐਡਵੋਕੇਟ ਕੁਲਜਿੰਦਰ ਸਿੰਘ ਢੀਂਡਸਾ ਦੇ ਨਿਗਰਾਨੀ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਪੈਂਦੇ ਵਿਧਾਨ ਸਭਾ ਹਲਕਾ ਨਾਭਾ, ਸ਼ੁਤਰਾਣਾ, ਰਾਜਪੁਰਾ ਅਤੇ ਸਮਾਣਾ ਦੇ ਬਲਾਕ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ, ਅਤੇ ਨਾਲ ਹੀ ਜ਼ਿਲ੍ਹਾ ਪੱਧਰੀ ਢਾਂਚੇ ਦਾ ਵਿਸਥਾਰ ਕਰਦਿਆਂ 3 ਜ਼ਿਲ੍ਹਾ ਜਨਰਲ ਸਕੱਤਰਾਂ ਦੀ ਨਵੀਂ ਨਿਯੁਕਤੀ ਕੀਤੀ।
ਜ਼ਿਲ੍ਹਾ ਯੂਥ ਪ੍ਰਧਾਨ ਜੱਸੀ ਸੋਹੀਆਂ ਵਾਲਾ ਨੇ ਦੱਸਿਆਂ ਕਿ ਹੋਣਹਾਰ ਮਿਹਨਤੀ ਨੌਜਵਾਨ ਆਗੂ ਅਮਨ ਸਰਪੰਚ ਘਨੌਰ, ਵਰਿੰਦਰ ਗੌਤਮ ਪਟਿਆਲਾ ਤੋਂ ਰਣਜੀਤ ਸਿੰਘ ਵਿਰਕ ਸ਼ੁਤਰਾਣਾ ਨੂੰ ਜਿਲ੍ਹਾ ਜਨਰਲ ਸਕੱਤਰ ਦੀ ਜਿਮੇਂਵਾਰੀ ਸੌਂਪੀ ਗਈ ਹੈ। ਬਲਾਕ ਪ੍ਰਧਾਨਾਂ ਵਿੱਚ ਗੋਬਿੰਦ ਸਿੰਘ ਜੰਡੂ ਨੂੰ ਪ੍ਰਧਾਨ ਬਲਾਕ ਸਹਿਰੀ ਨਾਭਾ ਤੇ ਸਿਮਰਨ ਸਿੰਘ ਅੜਕ ਚੌਹਾਨ ਨੂੰ ਮੀਤ ਪ੍ਰਧਾਨ, ਜਗਵਿੰਦਰ ਸਿੰਘ ਪੂਨੀਆਂ ਪ੍ਰਧਾਨ ਨੂੰ ਬਲਾਕ ਨਾਭਾ ਦਿਹਾਤੀ, ਸਤਨਾਮ ਸਿੰਘ ਮਿੰਟੂ ਨੂੰ ਪ੍ਰਧਾਨ ਬਲਾਕ ਸਹਿਰੀ ਭਾਦਸੋਂ ਤੇ ਮੁਕੇਸ਼ ਕੁਮਾਰ ਵਿੱਕੀ ਭਾਦਸੋਂ ਨੂੰ ਮੀਤ ਪ੍ਰਧਾਨ , ਗੁਰਦੀਪ ਸਿੰਘ ਦੀਪਾ ਰਾਮਗੜ੍ਹ ਨੂੰ ਪ੍ਰਧਾਨ ਬਲਾਕ ਦਿਹਾਤੀ ਭਾਦਸੋਂ ਤੇ ਰਵਿੰਦਰ ਰਵੀ ਤਰਖੇੜੀ ਨੂੰ ਮੀਤ ਪ੍ਰਧਾਨ, ਅਮਰਿੰਦਰ ਮੀਰੀ ਨੂੰ ਪ੍ਰਧਾਨ ਬਲਾਕ ਸਹਿਰੀ ਰਾਜਪੁਰਾ, ਜਸਵੀਰ ਸਿੰਘ ਮਿਰਜਾਪੁਰ ਨੂੰ ਪ੍ਰਧਾਨ ਬਲਾਕ ਦਿਹਾਤੀ ਰਾਜਪੁਰਾ, ਇਕਬਾਲ ਖਾਨ ਨੂੰ ਪ੍ਰਧਾਨ ਬਲਾਕ ਸੁਤਰਾਣਾ, ਮਹਿੰਗਾ ਸਿੰਘ ਸੇਲਵਾਲਾ ਨੂੰ ਪ੍ਰਧਾਨ ਬਲਾਕ ਪਾਤੜਾਂ, ਹਰਜਸਪ੍ਰੀਤ ਸਿੰਘ ਗੋਲਡੀ ਨੂੰ ਪ੍ਰਧਾਨ ਬਲਾਕ ਘੱਗਾ, ਹਲਕਾ ਸਮਾਣਾ ਤੋਂ ਵਰੁਣ ਕੁਮਾਰ ਨੂੰ ਪ੍ਰਧਾਨ ਬਲਾਕ ਕਰਹਾਲੀ ਸਾਹਿਬ, ਹਰਿੰਦਰਪਾਲ ਸਿੰਘ ਗਾਜੀਪੁਰ ਨੂੰ ਪ੍ਰਧਾਨ ਬਲਾਕ ਗਾਜੀਪੁਰ ਅਤੇ ਕਰਨੈਲ ਨੂੰ ਬਲਾਕ ਵੱਡੀ ਰੌਣੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਹਲਕਿਆਂ ਵਿੱਚ ਬਾਕੀ ਦੇ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।
ਜੱਸੀ ਸੌਹੀਆਂ ਵਾਲਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਨੌਜਵਾਨ ਵਰਗ ਦਾ ਅਹਿਮ ਰੋਲ ਹੋਵੇਗਾ, ਅਤੇ ਯੂਥ ਨੂੰ ਬੂਥ ਪੱਧਰ ਤੋਂ ਮਜਬੂਤ ਕਰਨ ਲਈ ਜਿਮੇਂਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਾਕੀ ਦੇ ਰਹਿੰਦੇ ਬੂਥ ਤੇ ਬਲਾਕ ਪੱਧਰੀ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯੂਥ ਵਰਗ ਦੇ ਅੰਦਰ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਪੂਰਾ ਜੋਸ਼ ਹੈ, ਆਉਣ ਵਾਲੀਆਂ ਚੋਣਾਂ ਵਿੱਚ ਨੌਜਵਾਨਾਂ ਵਰਗ ਪੰਜਾਬ ਦੀ ਸੱਤਾ ਤੋਂ ਅਕਾਲੀ ਕਾਂਗਰਸੀਆਂ ਨੂੰ ਬਾਹਰ ਕੱਢਕੇ ਆਮ ਆਦਮੀ ਲੋਕਾਂ ਦੀ ਸਰਕਾਰ ਬਣਾਉਣ ਲਈ ਉਤਾਵਲਾ ਹੋਇਆ ਪਿਆ।