ਪਟਿਆਲਾ, 19 ਜੂਨ 2020 - ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਅੱਠ ਪਾਣੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਇਹ ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1565 ਸੈਂਪਲਾ ਵਿੱਚੋਂ 958 ਸੈਂਪਲਾ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ ਵਿਚੋਂ 950 ਨੈਗੇਟਿਵ ਅਤੇ 08 ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਜਿਹਨਾਂ ਵਿਚੋ ਪੰਜ ਪਟਿਆਲਾ ਸ਼ਹਿਰ, ਇੱਕ ਪਾੜੜਾਂ, ਇੱਕ ਨਾਭਾ ਅਤੇ ਇੱਕ ਰਾਜਪੁਰਾ ਦੇ ਰਹਿਣ ਵਾਲੇ ਹਨ। ਇੱਕ ਪਾਜ਼ੀਟਿਵ ਵਿਅਕਤੀ ਦੀ ਮੌਤ ਹੋ ਗਈ ਹੈ। ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ.ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਯਾਦਵਿੰਦਰਾ ਕਲੋਨੀ ਵਿਚ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਥਾਈਰੈਡ ਅਤੇ ਸ਼ੁਗਰ ਦਾ ਮਰੀਜ਼ ਸੀ, ਜਿਆਦਾ ਬਿਮਾਰ ਹੋਣ ਕਾਰਣ ਪਟਿਆਲਾ ਦੇ ਵਰਧਮਾਨ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਹਾਲਤ ਜਿਆਦਾ ਖਰਾਬ ਹੋਣ 'ਤੇ ਪਰਿਵਾਰਕ ਮੈਂਬਰਾਂ ਵੱਲੋ ਉਸ ਨੂੰ ਕੱਲ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਕਿ ਉਸ ਦਾ ਕਰੋਨਾ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਆਇਆ ਹੈ ਅਤੇ ਅੱਜ ਦੁਪਿਹਰ ਸਮੇਂ ਰਾਜਿੰਦਰਾ ਹਸਪਤਾਲ ਵਿਖੇ ਉਸ ਦੀ ਮੌਤ ਹੋਣ ਤੇਂ ਕੋਵਿਡ ਗਾਈਡਲਾਈਨਜ ਅਨੁਸਾਰ ਉਸ ਦਾ ਸੰਸਕਾਰ ਕਰਵਾ ਦਿੱਤਾ ਗਿਆ ਹੈ।
ਪਾਜ਼ੀਟਿਵ ਵਿਅਕਤੀ ਕਿਸੇ ਬਾਹਰੀ ਰਾਜ ਤੋਂ ਆਉਣ ਜਾਂ ਫਲੂ ਲੱਛਣਾ ਤੋਂ ਪੀੜਤ ਨਹੀ ਸੀ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਸਿੱਧੂ ਕਲੋਨੀ ਵਿਚ ਰਹਿਣ ਵਾਲੇ ਪਾਜ਼ੀਟਿਵ ਆਈ ਸਟਾਫ ਨਰਸ ਦੇ ਤਿੰਨ ਪਰਿਵਾਰਕ ਮੈਬਰ 83 ਸਾਲਾ ਔਰਤ, 53 ਸਾਲਾ ਵਿਅਕਤੀ ਅਤੇ 17 ਸਾਲਾ ਲੜਕਾ ਜੋ ਕਿ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਜਾਂਚ ਵਿਚ ਲਏ ਸੈਂਪਲ ਪਾਜ਼ੀਟਿਵ ਪਾਏ ਗਏ ਹਨ।
ਇਸੇ ਤਰ੍ਹਾਂ ਨਾਭਾ ਦੇ ਡਾਕਟਰ ਰਾਵਲੇ ਸਟਰੀਟ ਵਿਚ ਪਾਜ਼ੀਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਈ ਉਸ ਦੀ 30 ਸਾਲਾ ਪਤਨੀ ਵੀ ਕੋਵਿਡ ਪਾਜ਼ੀਟਿਵ ਪਾਈ ਗਈ ਹੈ। ਪਾਤੜਾਂ ਦਾ ਰਹਿਣ ਵਾਲਾ 39 ਸਾਲਾ ਵਿਅਕਤੀ,ਪਟਿਆਲਾ ਦੀ ਪ੍ਰਤਾਪ ਕਲੋਨੀ ਵਿਚ ਰਹਿਣ ਵਾਲਾ 8 ਸਾਲਾ ਲੜਕਾ ਅਤੇ ਰਾਜਪੂਰਾ ਦੇ ਡਾਲੀਮਾ ਵਿਹਾਰ ਵਿਚ ਰਹਿਣ ਵਾਲਾ 35 ਸਾਲਾ ਨੌਜਵਾਨ ਜੋ ਕਿ ਬਾਹਰੀ ਰਾਜ ਤੋਂ ਆਉਣ ਕਾਰਨ ਕੋਰੋਨਾ ਜਾਂਚ ਸਬੰਧੀ ਲਏ ਸੈਂਪਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਇਹਨਾਂ ਪਾਜ਼ੀਟਿਵ ਕੇਸਾਂ ਨੂੰ ਨਵੀਂ ਪਾਲਿਸੀ ਅਨੁਸਾਰ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪਾਜ਼ੀਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲ਼ੈਣ ਦੀ ਪ੍ਰੀਕਿਰਿਆਂ ਜਾਰੀ ਰਹੇਗੀ। ਉਹਨਾ ਦੱਸਿਆਂ ਕਿ ਪਟਿਆਲਾ ਦੀ ਅਸ਼ੋਕਾ ਲੈਬ ਜਿਥੇ ਕਿ ਕੋਵਿਡ ਪਾਜ਼ੀਟਿਵ ਔਰਤ ਦੇ ਬੱਲਡ ਸੈਂਪਲ ਲਏ ਗਏ ਸਨ ਅਤੇ ਜਾਂਚ ਦੌਰਾਨ ਦੇਖਣ ਵਿਚ ਆਇਆ ਸੀ ਕਿ ਇਸ ਲੈਬ ਦੇ ਸਟਾਫ ਵੱਲੋ ਬੱਲਡ ਸੈਂਪਲ ਲੈਣ ਸਮੇਂ ਕੋਵਿਡ ਦੀਆਂ ਗਾਈਡਲਾਈਨਜ ਨੂੰ ਅਪਨਾਇਆ ਨਹੀ ਜਾ ਰਿਹਾ। ਇਸ ਤਰਾਂ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਤੇਂ ਇਸ ਲੈਬ ਨੂੰ ਕੁੱਝ ਸਮੇਂ ਲਈ ਬੰਦ ਕਰਵਾ ਦਿਤਾ ਗਿਆ ਹੈ।
ਉਹਨਾਂ ਦੱਸਿਆ ਕਿ ਅੱਜ ਪਟਿਆਲਾ ਦੇ ਬਿਸ਼ਨ ਨਗਰ ਵਿਚ ਰਹਿਣ ਵਾਲੇ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਦੋ ਅਤੇ ਕਾਲੋਮਾਜਰਾ ਦਾ ਰਹਿਣ ਵਾਲੇ ਇੱਕ ਵਿਅਕਤੀ ਨੂੰ ਵੀ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਬਿਨਾਂ ਲੱਛਣਾ ਵਾਲੇ ਕੋਵਿਡ ਪਾਜੀਟਿਵ ਕੇਸਾਂ ਜਿਹਨਾਂ ਕੋਲ ਹੋਮ ਆਈਸੋਲੇਸ਼ਨ ਫੈਸੀਲਿਟੀ ਨਹੀ ਹੈ ਉਹਨਾਂ ਨੂੰ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਬਣਾਏ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇੇ ਇਸ ਸਮੇਂ ਇਸ ਸੈਂਟਰ ਵਿਚ 34 ਮਰੀਜ ਦਾਖਲ ਹਨ।ਉਹਨਾਂ ਕਿਹਾ ਕਿ ਮਰੀਜਾਂ ਦੀ ਦੇਖਭਾਲ ਕਰਨ ਲਈ ਸਟਾਫ ਜਿਹਨਾਂ ਵਿਚ ਡਾਕਟਰ, ਸਟਾਫ ਨਰਸ, ਫਰਮਾਸਿਸਟ, ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ, ਸਫਾਈ ਸੇਵਕਾ ਆਦਿ ਦੀ ਦਿਨ ਰਾਤ ਰੋਟੇਸ਼ਨ ਵਾਈਜ ਡਿਉਟੀ ਲਗਾਈ ਗਈ ਹੈੈ। ਮਰੀਜਾਂ ਲਈ ਮੈਡੀਕਲ ਸਹੁਲਤਾਂ ਅਤੇ ਖਾਣੇ ਆਦਿ ਦੀ ਪੁਰੀ ਵਿਵਸਥਾ ਕੀਤੀ ਗਈ ਹੈ । ਡਾਕਟਰਾਂ ਵੱਲੋ ਸਮੇਂ ਸਮੇਂ ਤੇਂ ਵਾਰਡਾਂ ਵਿਚ ਜਾ ਕੇ ਮਰੀਜਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਰੀਜਾਂ ਦੀ ਗਿਣਤੀ ਜੇਕਰ ਵੱਧਦੀ ਹੈ ਤਾਂ ਉਹਨਾਂ ਦੀ ਦੇਖ ਰੇਖ ਕਰਨ ਵਾਲੇ ਸਟਾਫ ਨੂੰ ਵੀ ਵਧਾਇਆ ਜਾਵੇਗਾ।ਉਹਨਾ ਕਿਹਾ ਕਿ ਮਰੀਜ ਦਾ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ ਤੇਂ ਮਰੀਜ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇਕੇ ਘਰ ਭੇਜ ਦਿਤਾ ਜਾਵੇਗਾ।
ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 635 ਸੈਂਪਲ ਲਏ ਗਏ ਹਨ। ਜਿਹਨਾਂ ਵਿਚੋਂ ਪਾਜੀਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜ਼ਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 15753 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜ਼ਿਲਾ ਪਟਿਆਲਾ 208 ਕੋਵਿਡ ਪਾਜੀਟਿਵ,14283 ਨੈਗਟਿਵ ਅਤੇ 1242 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜੀਟਿਵ ਕੇਸਾਂ ਵਿੱਚੋਂ ਚਾਰ ਪਾਜੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 131 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 73 ਹੈ।