ਜੀ ਐਸ ਪੰਨੂ
ਪਟਿਆਲਾ, 21 ਜੂਨ 2020 - ਕੋਵਿਡ ਜਾਂਚ ਲਈ ਪੈਡਿੰਗ 1444 ਸੈਂਪਲਾ ਵਿਚੋਂ 649 ਸੈਂਪਲਾ ਦੀ ਰਿਪੋਰਟਾਂ ਵਿਚੋਂ 645 ਨੈਗੇਟਿਵ ਅਤੇ 04 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਇੱਕ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੈ ਰਾਜਿੰਦਰਾ ਹਸਪਤਾਲ ਦੀ ਪਾਜ਼ੀਟਿਵ ਆਈ ਸਟਾਫ ਨਰਸ ਦੇ ਨੇੜੇ ਦੇ ਸੰਪਰਕ ਵਿਚ ਆਈ ਇੱਕ ਹੋਰ ਸਟਾਫ ਨਰਸ ਉਮਰ 34 ਸਾਲ ਜੋ ਕਿ ਸਰਜਰੀ ਐਮਰਜੈਂਸੀ ਵਾਰਡ ਵਿਚ ਤੈਨਾਤ ਹੈ, ਦੀ ਵੀ ਕੋਵਿਡ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਇਸੇ ਤਰ੍ਹਾਂ ਰਾਜਿੰਦਰਾ ਹਸਪਤਾਲ ਦਾ ਪ੍ਰੋਫੈਸਰ ਕਲੋਨੀ ਵਿਚ ਰਹਿਣ ਵਾਲਾ ਇੱਕ ਹੋਰ ਮੁਲਾਜ਼ਮ ਉਮਰ 52 ਸਾਲ ਅਤੇ ਪਟਿਆਲਾ ਦੀ ਦਰਸ਼ਨ ਕਲੋਨੀ ਦਾ ਦਿੱਲੀ ਤੋਂ ਵਾਪਸ ਆਇਆ 34 ਸਾਲਾ ਵਿਅਕਤੀ ਦੀ ਵੀ ਕੋਵਿਡ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਤਰ੍ਹਾਂ ਮਲੇਰਕੋਟਲਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ 74 ਸਾਲਾ ਬਜ਼ੁਰਗ ਜੋ ਕਿ ਰਾਜਿੰਦਰਾ ਹਸਪਤਾਲ ਦੇ ਸਰਜਰੀ ਵਾਰਡ ਵਿਚ ਦਾਖਲ ਹੈ ਦੀ ਵੀ ਕੋਵਿਡ ਜਾਂਚ ਪਾਜ਼ੀਟਿਵ ਪਾਈ ਗਈ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਹਨਾਂ ਪਾਜ਼ੀਟਿਵ ਕੇਸਾਂ ਵਿਚੋਂ ਰਾਜਿੰਦਰਾ ਹਸਪਤਲਾ ਦੇ ਦੋਨੋਂ ਮੁਲਾਜ਼ਮਾਂ ਅਤੇ ਮਲੇਰਕੋਟਲਾ ਦੇ ਪਾਜ਼ੀਟਿਵ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਨਵੀਂ ਗਾਈਡਲਾਈਨ ਅਨੁਸਾਰ ਦਰਸ਼ਨ ਕਲੋਨੀ ਦੇੇ ਪਾਜ਼ੀਟਿਵ ਕੇਸ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪਾਜ਼ੀਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲ਼ੈਣ ਦੀ ਪ੍ਰੀਕਿਰਿਆਂ ਜਾਰੀ ਰਹੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਬਿਨਾਂ ਲੱਛਣਾ ਵਾਲੇ ਕੋਵਿਡ ਪਾਜ਼ੀਟਿਵ ਕੇਸਾਂ, ਜਿਹਨਾਂ ਕੋਲ ਹੋਮ ਆਈਸੋਲੇਸ਼ਨ ਫੈਸੀਲਿਟੀ ਨਹੀ ਹੈ, ਉਹਨਾਂ ਨੂੰ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਬਣਾਏ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇੇ ਇਸ ਸਮੇਂ ਇਸ ਸੈਂਟਰ ਵਿਚ 34 ਮਰੀਜ ਦਾਖਲ ਹਨ। ਮਰੀਜਾਂ ਦੀ ਦੇਖਭਾਲ ਕਰਨ ਲਈ ਲੋੜੀਂਦੇ ਸਟਾਫ ਦੀ ਦਿਨ ਰਾਤ ਰੋਟੇਸ਼ਨ ਵਾਈਜ ਡਿਉਟੀ ਲਗਾਈ ਗਈ ਹੈੈ। ਮਰੀਜ਼ਾਂ ਲਈ ਮੈਡੀਕਲ ਸਹੁਲਤਾਂ ਅਤੇ ਖਾਣੇ ਆਦਿ ਦੀ ਪੁਰੀ ਵਿਵਸਥਾ ਕੀਤੀ ਗਈ ਹੈ। ਡਾਕਟਰਾਂ ਵੱਲੋ ਸਮੇਂ ਸਮੇਂ ਤੇਂ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ਾਂ ਦੀ ਗਿਣਤੀ ਜੇਕਰ ਵੱਧਦੀ ਹੈ ਤਾਂ ਉਹਨਾਂ ਦੀ ਦੇਖ ਰੇਖ ਕਰਨ ਵਾਲੇ ਸਟਾਫ ਨੂੰ ਵੀ ਵਧਾਇਆ ਜਾਵੇਗਾ ਅਤੇ ਮਰੀਜ਼ ਦਾ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ 'ਤੇ ਮਰੀਜ਼ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇਕੇ ਘਰ ਭੇਜ ਦਿਤਾ ਜਾਵੇਗਾ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 342 ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 16886 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋਂ ਜਿਲ੍ਹਾ ਪਟਿਆਲਾ 211 ਕੋਵਿਡ ਪਾਜ਼ੀਟਿਵ ,15576 ਨੈਗੇਟਿਵ ਅਤੇ 1075 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਚਾਰ ਪਾਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 133 ਕੇਸ ਠੀਕ ਹੋ ਚੁੱਕੇ ਹਨ ਅਤੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 74 ਹੈ।