ਮਨਿੰਦਰਜੀਤ ਸਿੱਧੂ
ਜੈਤੋ, 23 ਜੂਨ 2020 - ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਵਿਧਾਇਕਾ ਰੁਪਿੰਦਰ ਕੌਰ ਰੂਬੀ ਜੀ ਅੱਜ ਆਪਣੇ ਜੈਤੋ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਜੁਅਇੰਟ ਸੈਕਟਰੀ ਅਤੇ ਬ੍ਰਾਹਮਣ ਰਤਨ ਅਚਾਰੀਆ ਸੁਸ਼ੀਲ ਕੁਮਾਰ ਸ਼ਰਮਾ ਦੇ ਦਫ਼ਤਰ ਵਿਖੇ ਵਿਸ਼ੇਸ ਤੌਰ ਤੇ ਪਹੁੰਚੇ। ਦਫ਼ਤਰ ਪਹੁੰਚਣ ਤੇ ਸ਼ੁਸੀਲ ਕੁਮਾਰ ਸ਼ਰਮਾ ਨੇ ਉਹਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਸੁਸ਼ੀਲ ਕੁਮਾਰ ਸ਼ਰਮਾ ਨੇ ਉਹਨਾਂ ਨੂੰ ਜੈਤੋ ਹਲਕੇ ਵਿੱਚ ਪਾਰਟੀ ਦੀ ਜੋ ਸਥਿਤੀ ਹੈ ਉਸ ਬਾਰੇ ਚਾਨਣਾ ਪਾਇਆ। ਉਹਨਾਂ ਵਿਧਾਇਕਾ ਨੂੰ ਪੁਰਾਣੇ ਵਰਕਰ ਜੋ ਇਸ ਵਕਤ ਘਰਾਂ ਵਿੱਚ ਬੈਠੇ ਹਨ ਨੂੰ ਨਾਲ ਲੈਕੇ ਚੱਲਣ ਲਈ ਕਿਹਾ ਅਤੇ ਜੋ ਵਰਕਰ ਪਾਰਟੀ ਨਾਲ ਨਾਰਾਜ਼ ਨੇ ਉਹਨਾਂ ਨੂੰ ਵਾਪਿਸ ਪਾਰਟੀ ਵਿੱਚ ਲੈ ਕੇ ਆਉਣ ਬਾਰੇ ਵਿਚਾਰ ਕਰਨ ਲਈ ਕਿਹਾ। ਇਸ ਮੌਕੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪਾਰਟੀ ਲਈ ਕੰਮ ਕਰਨ ਵਾਲੇ ਹਰ ਵਰਕਰ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਸਾਨੂੰ ਸਾਰਿਆਂ ਨੂੰ ਆਪਣੇ ਨਿੱਜੀ ਹਿੱਤ ਤਿਆਗ ਕੇ ਪਾਰਟੀ ਦੀ ਮਜ਼ਬੂਤੀ ਵੱਲ ਧਿਆਨ ਦੇਣਾ ਚਾਹੀਦਾ ਹੈ।