ਜੀ ਐਸ ਪੰਨੂ
- ਪੰਜ ਰਾਜਪੁਰਾ ਇਲਾਕੇ ਦੇ ਲੋਕਾਂ ਨੇ ਕਰੋਨਾ ਤੋਂ ਜਿੱਤੀ ਜੰਗ
ਪਟਿਆਲਾ, 23 ਜੂਨ 2020 - ਜ਼ਿਲ੍ਹੇ ਵਿੱਚ ਵੀਹ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਇਹ ਜਾਣਕਾਰੀ ਦਿੰਦੇੇ ਹੋਏ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੀ ਰਾਤ ਦੇਰ ਪ੍ਰਾਪਤ ਹੋਈਆਂ ਅਤੇ ਅੱਜ ਪ੍ਰਾਪਤ ਹੋਈਆਂ ਕੁੱਲ 109 ਕੋਵਿਡ ਜਾਂਚ ਰਿਪੋਰਟਾਂ ਵਿਚੋਂ 87 ਰਿਪੋਰਟਾਂ ਕੋਵਿਡ ਨੈਗੇਟਿਵ ਅਤੇ 22 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਵੀਹ ਜ਼ਿਲ੍ਹਾ ਪਟਿਆਲਾ ਦੇ ਇੱਕ ਦਿੱਲੀ ਅਤੇ ਇੱਕ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਹਨ। ਜਿਹਨਾਂ ਵਿਚੋਂ ਤਿੰਨ ਬਾਹਰੀ ਰਾਜ ਤੋਂ ਆਉਣ ਵਾਲੇ, ਨੌ ਕੰਟੈਕਟ ਕੇਸ, 2 ਗਰਭਵਤੀ ਔਰਤਾਂ, ਇੱਕ ਫਰੰਟ ਲਾਈਨ ਵਰਕਰ ਅਤੇ ਸੱਤ ਇੰਫਲੂੲੈਨਜਾ ਟਾਈਪ ਲੱਛਣ ਵਾਲੇ ਅਤੇ ੳ.ਪੀ.ਡੀ. ਵਿਚ ਆਏ ਮਰੀਜ਼ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪਿੰਡ ਚੂਹੜਪੁਰ ਦੀ ਰਹਿਣ ਵਾਲੀ 42 ਸਾਲਾ ਆਂਗਣਵਾੜੀ ਵਰਕਰ, ਦਿੱਲੀ ਤੋਂ ਵਾਪਸ ਆਏ ਮਿਲਟਰੀ ਏਰੀਏ ਦਾ ਰਹਿਣ ਵਾਲਾ 35 ਸਾਲਾ ਫੌਜੀ ਨੌਜਵਾਨ, ਵੜੈਚ ਕਲੋਨੀ ਸਮਾਨਾ ਦੀ ਰਹਿਣ ਵਾਲੀ 19 ਸਾਲਾ ਲੜਕੀ ਅਤੇ ਦਿੱਲੀ ਦਾ ਰਹਿਣ ਵਾਲਾ 7 ਸਾਲਾ ਲੜਕਾ ਜੋ ਆਪਣੇ ਨਾਨਕੇ ਆਇਆ ਸੀ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਗਏ ਸੈਂਪਲ 'ਚ ਪਾਜ਼ੀਟਿਵ ਆਏ ਹਨ। ਦਿੱਲੀ ਵਾਲੇ ਪਾਜ਼ੀਟਿਵ ਕੇਸ਼ ਦੀ ਸੂਚਨਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਰਾਹੀਂ ਦਿੱਲੀ ਸਰਕਾਰ ਨੂੰ ਭੇਜੀ ਦਿੱਤੀ ਗਈ ਹੈ।
ਹਸਪਤਾਲ ਵਿਚ ਦਾਖਲ ਰਣਜੀਤ ਨਗਰ ਦੀ ਰਹਿਣ ਵਾਲ਼ੀ 32 ਸਾਲਾ ਔਰਤ ਅਤੇ ਪਿੰਡ ਝੰਡੀ ਦੀ ਰਹਿਣ ਵਾਲੀ 28 ਸਾਲਾ ਔਰਤ ਦੋਵੇਂ ਹੀ ਗਰਭਵਤੀ ਹਨ ਜਿਨ੍ਹਾਂ ਦੀ ਕੋਵਿਡ ਜਾਂਚ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਪਾਤੜਾਂ ਦੇ ਰਹਿਣ ਵਾਲੇ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਆਏ ਇੱਕੋ ਪਰਿਵਾਰ ਦੇ ਤਿੰਨ ਜੀਅ ਪਿਓ 69 ਸਾਲਾ ਬਜੁਰਗ, ਭਰਾ 38 ਸਾਲਾ ਵਿਅਕਤੀ ਅਤੇ ਉਸਦਾ 13 ਸਾਲਾ ਪੁੱਤ ਵੀ ਪਾਜ਼ੀਟਿਵ ਆਏ ਹਨ। ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਆਫਿਸ ਵਿਚ ਕੰਮ ਕਰਦੇ ਕਲਰਕ ਕੰਮ ਸਟੋਨੋ ਕੋਵਿਡ ਪਾਜ਼ੀਟਿਵ ਆਉਣ ਨਾਲ ਉਸ ਦੇ ਸੰਪਰਕ ਵਿਚ ਆਏ 48 ਮੁਲਾਜ਼ਮਾਂ ਦੇ ਲਏ ਪਾਜ਼ੀਟਿਵ ਕੇਸਾਂ ਵਿਚੋਂ 6 ਮੁਲਾਜ਼ਮ ਵੀ ਕੰਟੈਕਟ ਟਰੇਸਿੰਗ ਵਿੱਚੋਂ ਲਏ ਸੈਂਪਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਹਰਪਾਲਪੁਰ ਬਲਾਕ ਦੇ ਪਿੰਡ ਮੰਡੋਲੀ ਦਾ 54 ਸਾਲਾ ਵਿਅਕਤੀ, ਪਿੰਡ ਫਰੀਦਪੂਰ ਦਾ ਰਹਿਣ ਵਾਲਾ 54 ਸਾਲਾ ਵਿਅਕਤੀ, ਪਿੰਡ ਸਲੇਮਪੁਰ ਸੇਂਖੋ ਦਾ ਰਹਿਣ ਵਾਲਾ 38 ਸਾਲਾਂ ਵਿਅਕਤੀ ਅਤੇ ਪਟਿਆਲਾ ਦੇ ਕਰੀਮੁਲਾ ਗੱਲੀ ਦਾ ਰਹਿਣ ਵਾਲਾ 21 ਸਾਲਾ ਵਿਅਕਤੀ, ਸਮਾਣਾ ਦੀ ਕ੍ਰਿਸਨਾ ਬਸਤੀ ਵਿੱਚ ਰਹਿਣ ਵਾਲਾ 54 ਸਾਲਾ ਵਿਅਕਤੀ ਅਤੇ ਪਟਿਆਲਾ ਦੇ ਈਸ਼ਟ ਇੰਕਲੈਵ ਵਿਚ ਰਹਿਣ ਵਾਲੇ 59 ਸਾਲਾ ਬਜ਼ਰਗ ਦੀ ਇੰਫਲੂੲੈਨਜਾ ਟਾਈਪ ਲੱਛਣ ਹੋਣ ਤੇ ਲਏ ਗਏ ਸੈਂਪਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਇਸ ਤੋਂ ਇਲਾਵਾ ਫਰੀਦਕੋਟ ਦਾ ਰਹਿਣ ਵਾਲਾ ਕੰਮਾਂਡੋ ਪੁਲਿਸ ਮੁਲਾਜ਼ਮ ਵੀ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਫਰੀਦਕੋਟ ਨੂੰ ਭੇਜ ਦਿੱਤੀ ਗਈ ਹੈ। ਪਾਜ਼ੀਟਿਵ ਆਏ ਵਿਅਕਤੀਆਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ / ਹਸਪਤਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇਂ ਇਹਨਾਂ ਦੀ ਕੰਟਰੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬੀਤੇ ਦਿਨੀਂ ਅਮਨ ਵਿਹਾਰ ਦਾ ਰਹਿਣ ਵਾਲਾ 62 ਸਾਲ ਬਜੁਰਗ ਜੋ ਕਿ ਜਿਗਰ ਦੀ ਬਿਮਾਰੀ, ਸ਼ੁਗਰ, ਅਦਿ ਦਾ ਮਰੀਜ ਸੀ ਅਤੇ ਜਿਸ ਨੂੰ ਗੰਭੀਰ ਅਵਸਥਾ ਵਿਚ ਬੀਤੇ ਦਿੱਨੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਦੀ ਬੀਤੀ ਰਾਤ ਹਸਪਤਾਲ ਵਿਚ ਮੌਤ ਹੋ ਗਈ ਸੀ ਦਾ ਵੀ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਦਾ ਅੱਜ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕੋਵਿਡ ਗਾਈਡ ਲਾਈਨਜ਼ ਅਨੁਸਾਰ ਸਸਕਾਰ ਕਰਵਾ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਰਾਜਪੁਰਾ ਦੇ ਪੰਜ ਮਰੀਜਾਂ ਨੂੰ ਕੋਵਿਡ ਤੋਂ ਠੀਕ ਹੋਣ ਤੇਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇਕੇ ਘਰ ਭੇਜ ਦਿਤਾ ਗਿਆ ਹੈ ਅਤੇ ਕੋਵਿਡ ਕੇਅਰ ਸੈਂਟਰ ਤੋਂ ਵੀ ਦੋ ਮਰੀਜਾਂ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 750 ਦੇ ਕਰੀਬ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 18196 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲਾ ਪਟਿਆਲਾ 236 ਕੋਵਿਡ ਪਾਜ਼ੀਟਿਵ, 16688 ਨੈਗਟਿਵ ਅਤੇ 1243 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਪੰਜ ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ 138 ਕੇਸ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 93 ਹੈ।