ਹਰੀਸ਼ ਕਾਲੜਾ
- ਮਿਸ਼ਨ ਫਤਿਹ ਅਧੀਨ ਸਿਵਲ ਹਸਪਤਾਲ ਵਿੱਚ ਲਗਭਗ 1100 ਵਿਅਕਤੀਆਂ ਦੇ ਹੋ ਚੁੱਕੇ ਹਨ ਕੋਵਿਡ ਟੇੈਸਟ।
ਸ੍ਰੀ ਅਨੰਦਪੁਰ ਸਾਹਿਬ, 24 ਜੂਨ 2020 :ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਰੂਪਨਗਰ ਡਾ.ਐਚ ਐਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਹਫਤਾਵਾਰੀ ਟੀਕਾਕਰਨ ਪ੍ਰੋਗਰਾਮ ਮਮਤਾ ਦਿਵਸ ਮਨਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਗਰਭਵਤੀ ਔਰਤਾਂ ਅਤੇ 0 ਤੋਂ 16 ਸਾਲ ਦੇ ਬੱਚਿਆਂ ਦਾ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਲਈ ਮੁਫਤ ਟੀਕਾਕਰਨ ਕੀਤਾ ਗਿਆ। ਸੁਪਰਵਾਇਜਰ ਡਾ.ਰਾਜੇਸ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਵੱਖ ਵੱਖ ਬੀਮਾਰੀਆਂ ਤੋਂ ਬਚਾਅ ਲਈ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਕੋਵਿਡ 19 ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਇਜ਼ਰੀ ਜਿਵੇਂ ਕਿ ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਸਾਬਣ ਅਤੇ ਪਾਣੀ ਨਾਲ ਧੋਣਾ ਆਦਿ ਕਰਕੇ ਕਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਤੇ ਮਿੰਨੀ ਏ.ਐਨ.ਐਮ ਅਤੇ ਕੁਲਵਿੰਦਰ ਕੌਰ ਏ.ਐਨ.ਐਮ,ਆਸ਼ਾ ਵਰਕਰ ਸੋਨੀ ਦੇਵੀ, ਨਿਰਮਲਾ, ਸਰੋਜ, ਪੁਨੀਤ, ਪੂਨਮ, ਕੁਲੱਵੰਤ, ਕਾਂਤਾ, ਸੁਨੀਤਾ, ਸੁਖਵਿੰਦਰ ਕੌਰ, ਕੁਲਦੀਪ ਕੌਰ ਹਾਜਰ ਸਨ।
ਇਸ ਦੇ ਨਾਲ ਹੀ ਡਾ.ਚਰਨਜੀਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰੋਜਾਨਾ ਕੋਵਿਡ 19 ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਹੁਣ ਤੱਕ ਲਗਭਗ 1100 ਸੱਕੀ ਵਿਅਕਤੀਆਂ ਅਤੇ ਬਾਹਰ ਤੋਂ ਆਏ ਯਾਤਰੀਆਂ ਦੇ ਸੈਂਪਲ ਲਏ ਜਾ ਰਹੇ ਹਨ। ਹਸਪਤਾਲ ਵੱਲੋਂ ਰੋਜਾਨਾ ਇਕ ਟੀਮ ਰੇਲਵੇ ਸਟੇਸਨ ਜਾ ਕੇ ਬਾਹਰਲੇ ਰਾਜਿਆਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਕੋਵਿਡ ਟੈਸਟ ਕਰਵਾਉਣ, ਕੋਵਾ ਐਪ ਡਾਉਨ ਲੋਡ ਕਰਵਾਉਣ ਦੇ ਨਾਲ ਨਾਲ ਇਕਾਂਤਵਾਸ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਡਾ.ਰਣਵੀਰ ਸਿੰਘ, ਡਾ.ਆਸੂਤੋਸ, ਮਨਦੀਪ ਕੁਮਾਰ, ਸੁਨੀਤਾ, ਸੁਰਜੀਤ ਕੌਰ, ਚੰਦਰ ਮੋਹਨ, ਵਿਕਾਸ ਕੁਮਾਰ, ਬਲਵੀਰ ਸਿੰਘ ਅਤੇ ਗੁਰਮਿੰਦਰ ਸਿੰਘ ਆਦਿ ਹਾਜਰ ਸਨ।