ਮਨਿੰਦਰਜੀਤ ਸਿੱਧੂ
- ਸਟੂਡੈਂਟ ਚੋਣਾ ਕਰਵਾਉਣ ਸਬੰਧੀ ਯੂਨੀਵਰਸਿਟੀ ਕਾਲਜ ਜੈਤੋ ਦੀ ਪ੍ਰਿੰਸੀਪਾਲ ਨੂੰ ਦਿੱਤਾ ਮੰਗ ਪੱਤਰ
ਜੈਤੋ, 24 ਜੂਨ 2020 - ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹੁੰਦੇ ਹਨ, ਆਮ ਤੌਰ 'ਤੇ ਹੀ ਕਿਹਾ ਜਾਂਦਾ ਅੱਜ ਦਾ ਵਿਦਿਆਰਥੀ ਕੱਲ੍ਹ ਦਾ ਲੀਡਰ ਪਰ ਲੰਮੇ ਸਮੇਂ ਤੋਂ ਲੋਕਤੰਤਰਿਕ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਚੋਣਾ ਨਾ ਹੋਣਾ ਬੜਾ ਮੰਦਭਾਗਾ ਹੈ, ਇਹਨਾਂ ਸਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਉਹਨਾਂ ਵੱਲੋਂ ਆਪਣੀ ਪੂਰੀ ਟੀਮ ਨਾਲ ਅੱਜ ਯੂਨੀਵਰਸਿਟੀ ਕਾਲਜ਼ ਜੈਤੋ ਦੀ ਪ੍ਰਿੰਸੀਪਾਲ ਡਾ. ਇੰਦਰਜੀਤ ਕੌਰ ਦਿਉਲ ਨੂੰ ਕਾਲਜ ਵਿੱਚ ਚੋਣਾ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀ ਯੂਥ ਕਾਂਗਰਸ ਨੇ ਮੰਗ ਕੀਤੀ ਹੈ ਕਿ ਕਾਲਜ ਵਿੱਚ ਹਰ ਸਾਲ ਵਿਦਿਆਰਥੀਆਂ ਦੀ ਵੋਟਾਂ ਪੈਣੀਆਂ ਲਾਜ਼ਮੀ ਹੋਣ ਜਿਸ ਨਾਲ ਵਿਦਿਆਰਥੀ ਆਪਣਾ ਆਗੂ ਚੁਣ ਸਕਣ ਅਤੇ ਜੋ ਵੀ ਉਹਨਾਂ ਦੀ ਸਰਕਾਰ ਜਾਂ ਕਾਲਜ ਪਾਸੋਂ ਮੰਗਾਂ ਹਨ ਨੂੰ ਪੂਰਾ ਕਰਵਾ ਸਕਣ।
ਇਸ ਮੌਕੇ ਜਿਲ੍ਹਾ ਪਰਿਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ, ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ, ਜਰਨਲ ਸਕੱਤਰ ਪੰਜਾਬ ਬਲਕਰਨ ਸਿੰਘ ਨੰਗਲ, ਬਲਾਕ ਪ੍ਰਧਾਨ ਸੁਖਚੈਨ ਸਿੰਘ ਚੈਨਾ, ਬਲਾਕ ਸੰੰਮਤੀ ਮੈਂਬਰ ਸਤਨਾਮ ਸਿੰਘ ਸਿੱਧੂ, ਸਰਪੰਚ ਸਵਰਨ ਸਿੰਘ. ਸਰਪੰਚ ਬਲਕਰਨ ਸਿੰਘ, ਬਲਕੌਰ ਸਿੰਘ ਸਰਾਵਾਂ, ਜਗਜੀਤ ਸਿੰਘ ਬਬਲਾ ਆਦਿ ਹਾਜ਼ਿਰ ਸਨ।