ਜੀ ਐਸ ਪੰਨੂ
ਪਟਿਆਲਾ, 24 ਜੂਨ 2020 - ਪਟਿਆਲਾ ਜ਼ਿਲ੍ਹੇ ਵਿਚ ਸੱਤ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 1236 ਰਿਪੋਰਟਾਂ ਵਿਚੋ 1229 ਕੋਵਿਡ ਨੈਗੇਟਿਵ ਅਤੇ 7 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ 5 ਨਾਭਾ, 1 ਰਾਜਪੁਰਾ ਅਤੇ ਇੱਕ ਪਟਿਆਲਾ ਸ਼ਹਿਰ ਨਾਲ ਸਬੰਧਤ ਹੈ। ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ।
ਨਾਭਾ ਦੇ ਅਗਰ ਨਗਰ ਇਲਾਕੇ ਵਿੱਚ ਰਹਿਣ ਵਾਲੇ 20 ਸਾਲਾ ਨੌਜਵਾਨ, 47 ਸਾਲਾਂ ਔਰਤ, ,ਫਰੈਂਡਜ ਕਲੋਨੀ ਦਾ ਰਹਿਣ ਵਾਲ ਬੈਂਕ ਮੁਲਾਜ਼ਮ, 45 ਸਾਲਾਂ ਪੁਰਸ਼ ਦਾ ਕੰਟੈਕਟ ਟਰੇਸਿੰਗ ਵਿਚ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਚਿਰਨਜੀਵ ਧੋਬੀ ਵਾਲੀ ਗਲੀ ਅਲ਼ਹੋੋਰਾ ਗੇਟ ਦੀ ਰਹਿਣ ਵਾਲੀ 25 ਸਾਲਾ ਔਰਤ ਦਾ ਬਾਹਰੀ ਰਾਜ ਤੋਂ ਆਉਣ ਕਾਰਨ ਲਿਆ ਕੋਵਿਡ ਜਾਂਚ ਸੈਂਪਲ ਪਾਜ਼ੀਟਿਵ ਪਾਇਆ ਗਿਆ ਹੈ।
ਇਸੇ ਤਰ੍ਹਾਂ ਪਿੰਡ ਪਹਾੜਪੁਰ ਤਹਿਸੀਲ ਨਾਭਾ ਦੀ ਰਹਿਣ ਵਾਲੀ 30 ਸਾਲਾ ਗਰਭਵਤੀ ਔਰਤ ਦਾ ਵੀ ਲਿਆ ਕੋਵਿਡ ਸੈਂਪਲ ਪਾਜ਼ੀਟਿਵ ਪਾਇਆ ਗਿਆ ਹੈ। ਰਾਜਪੁਰਾ ਦੇ ਆਰੀਆ ਸਮਾਜ ਮੰਦਰ ਏਰੀਏ ਵਿੱਚ ਰਹਿਣ ਵਾਲੇ 36 ਸਾਲਾਂ ਵਿਅਕਤੀ ਦਾ ਓ.ਪੀ.ਡੀ ਦੌਰਾਨ ਕੋਰੋਨਾ ਜਾਂਚ ਲਈ ਲਿਆ ਸੈਂਪਲ ਅਤੇ ਪਟਿਆਲਾ ਦੇ ਤੇਜ ਬਾਗ ਕਲੋਨੀ ਏਰੀਏ ਵਿਚ ਰਹਿਣ ਵਾਲੀ ਬੈਂਕ ਵਿਚ ਕੰਮ ਕਰਦੀ 24 ਸਾਲਾ ਔਰਤ ਦਾ ਕੰਟੈਕਟ ਟਰੇਸਿੰਗ ਵਿੱਚ ਲਿਆ ਕੋਵਿਡ ਸੈਂਪਲ ਜਾਂਚ ਦੌਰਾਨ ਪਾਜ਼ੀਟਿਵ ਪਾਏ ਗਏ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਦਿਆਂ ਕਿਹਾ ਕਿ ਪਾਜ਼ੀਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ ਅਤੇ ਇਹਨਾਂ ਪਾਜ਼ੀਟਿਵ ਕੇਸਾਂ ਦੇ ਘਰਾਂ ਦੇ ਆਲੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਨਾਭਾ ਦਾ ਰਹਿਣ ਵਾਲੇ ਇੱਕ ਮਰੀਜ਼ ਨੂੰ ਕੋਵਿਡ ਤੋਂ ਠੀਕ ਹੋਣ 'ਤੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਕੋਵਿਡ ਕੇਅਰ ਸੈਂਟਰ ਤੋਂ ਵੀ ਇੱਕ ਮਰੀਜ਼ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਗਲੇ ਸੱਤ ਦਿਨ ਲਈ ਘਰ ਵਿੱਚ ਏਕਾਂਤਵਾਸ ਵਿੱਚ ਰਹਿਣ ਲਈ ਘਰ ਭੇਜ ਦਿੱਤਾ ਗਿਆ ਹੈ। ਉਹਨਾ ਦੱਸਿਆ ਕਿ ਇਸ ਸਮੇਂ ਕੋਵਿਡ ਕੇਅਰ ਸੈਂਟਰ ਵਿਚ 41 ਮਰੀਜ ਦਾਖਲ ਹਨ।
ਸੋ ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇ ਵਿਅਕਤੀਆਂ ਦੀ ਸੂਚਨਾ ਜ਼ਿਲ੍ਹਾ ਸਿਹਤ ਵਿਭਾਗ ਨੂੰ ਕੰਟਰੋਲ ਰੂਮ ਨੰਬਰ 0175-5128793 ਜਾਂ 0175-5127793 'ਤੇ ਜਰੂਰ ਦੇਣ ਤਾਂ ਜੋ ਉਹਨਾਂ ਦੇ ਕੋਵਿਡ ਸਬੰਧੀ ਸੈਂਪਲ ਲਏ ਜਾ ਸਕਣ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 767 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਉਹਨਾਂ ਘਰ ਵਿਚ ਏਕਾਂਤਵਾਸ ਵਿਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਰਜਿਸ਼ਟਰਡ ਮੋਬਾਇਲ ਵਿਚ ਕੋਵਾ ਐਪ ਜਰੂਰ ਡਾਉਨ ਲੋਡ ਕਰਨ ਤਾਂ ਜੋ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿ ਸਕਣ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਉਹਨਾਂ ਦੀ ਸਮੇਂ ਸਮੇਂ ਜਾਂਚ ਕੀਤੀ ਜਾ ਸਕੇ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 18869 ਸੈਂਪਲ ਲਏ ਜਾ ਚੁੱਕੇ ਹਨ। ਅੱਜ 243 ਕੋਵਿਡ ਆਏ ਵਿਅਕਤੀਆਂ ਦੇ ਸੈਂਪਲ ਹਨ ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।, 17955 ਨੈਗਟਿਵ ਅਤੇ 640 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੰਜ ਕੇਸ ਦੀ ਮੋਤ ਹੋ ਚੁੱਕੀ ਹੈ 139 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 99 ਹੈ।