ਜੀ ਐਸ ਪੰਨੂ
- ਸਮਾਣਾ ਦੇ ਵੜੈਚ ਕਲੋਨੀ ਅਤੇ ਡੋਗਰ ਬਜਾਰ ਏਰੀਏ ਵਿਚ ਬਣਾਏ ਮਾਈਕਰੋ ਕੰਟੈਨਮੈਂਟ ਜੋਨ
ਪਟਿਆਲਾ, 26 ਜੂਨ 2020 - ਪਟਿਆਲਾ ਵਿੱਚ 629 ਰਿਪੋਰਟਾਂ ਵਿੱਚੋਂ 601 ਕੋਵਿਡ ਨੈਗੇਟਿਵ ਅਤੇ 28 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜ਼ਿਲ੍ਹੇ ਦੇ 28 ਪਾਜ਼ੀਟਿਵ ਕੇਸਾਂ ਵਿਚੋਂ 18 ਕੇਸ ਤਹਿਸੀਲ ਸਮਾਣਾ, 9 ਪਟਿਆਲਾ ਸ਼ਹਿਰ ਅਤੇ ਇੱਕ ਨਾਭਾ ਨਾਲ ਸਬੰਧਤ ਹਨ। ਪਾਜ਼ੀਟਿਵ ਕੇਸਾਂ ਵਿਚ 16 ਕੇਸ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਨ, ਤਿੰਨ ਗਰਭਵਤੀ ਔਰਤਾਂ, ਇੱਕ ਹੈਲਥਕੇਅਰ ਵਰਕਰ ਅਤੇ ਇੱਕ ਫਰੰਟਲਾਈਨ ਵਰਕਰ ਪੁਲਿਸ ਮੁਲਾਜ਼ਮ, ਪੰਜ ਓ.ਪੀ.ਡੀ.ਵਿਚ ਆਏ ਮਰੀਜ਼, ਇੱਕ ਇੰਨਫਲੂਇੰਜਾ ਟਾਈਪ ਲੱਛਣ ਹੋਣ ਅਤੇ ਇੱਕ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਕੋਵਿਡ ਜਾਂਚ ਸੈਂਪਲ ਪਾਜ਼ੀਟਿਵ ਪਾਏ ਗਏ ਹਨ।
ਪਿੰਡ ਸਿਓੁਨਾ ਤਹਿਸੀਲ ਪਟਿਆਲਾ ਦੇ ਬੀਤੇ ਦਿਨੀ ਪਾਜ਼ੀਟਿਵ ਆਏ ਕੇਸ ਦੇ ਸੰਪਰਕ ਵਿਚ ਆਏ ਉਸ ਦੇ ਚਾਰ ਪਰਿਵਾਰਕ ਮੈਂਬਰ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਸਮਾਣਾ ਦੇ ਡੋਗਰ ਬਜ਼ਰ ,ਕ੍ਰਿਸ਼ਨਾ ਬਸਤੀ ਦੇ ਪਾਜ਼ੀਟਿਵ ਆਏ ਕੇਸ ਦੇ ਪਰਿਵਾਰਕ ਮੈਂਬਰ ਅਤੇ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀ ਅਤੇ ਵੜੈਚ ਕਲੋਨੀ ਦੇ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਆਏ 4 ਪਰਿਵਾਰਕ ਮੈਂਬਰ ਅਤੇ ਪਟਿਆਲਾ ਦੇ ਗੁਰਬਖਸ਼ ਕਲੋਨੀ ਵਿਚ ਪਾਜੀਟਿਵ ਆਏ ਕੇਸ ਦੇ ਸੰਪ੍ਰਕ ਵਿਚ ਆਈ ਉਸ ਦੀ 50 ਸਾਲਾ ਪੱਤਨੀ ਦੀ ਵੀ ਕੋਵਿਡ ਜਾਂਚ ਪਾਜੀਟਿਵ ਪਾਈ ਗਈ ਹੈ। ਸਮਾਣਾ ਦੇ ਜੱਟਾਂ ਪੱਤੀ,ਪਿੰਡ ਦੇਧਨਾ ਅਤੇ ਪਿੰਡ ਰੇਤ ਗੜ ਵਿਚ ਰਹਿਣ ਵਾਲੀਆਂ ਗਰਭਵਤੀ ਅੋਰਤਾਂ ਦੀ ਕੋਵਿਡ ਜਾਂਚ ਵੀ ਪਾਜ਼ੀਟਿਵ ਪਾਈ ਗਈ ਹੈ।
ਪਿੰਡ ਰਸੋਲੀ ਤਹਿਸੀਲ ਪਾਤੜਾਂ ਦਾ ਬਾਹਰੀ ਰਾਜ ਤੋਂ ਆਇਆ 25 ਸਾਲਾ ਵਿਅਕਤੀ ਦੀ ਬਾਹਰੀ ਰਾਜ ਤੋਂ ਆਉਣ ਕਾਰਣ ਕੋਵਿਡ ਜਾਂਚ ਲਈ ਲਿਆ ਸੈਂਪਲ ਪਾਜ਼ੀਟਿਵ ਪਾਇਆ ਗਿਆ ਹੈ। ਪਟਿਆਲਾ ਦੇ ਆਦਰਸ਼ ਕਲੋਨੀ ਦਾ ਰਹਿਣ ਵਾਲਾ ਫਰੰਟ ਲਾਈਨ ਵਰਕਰ ਪੁਲਿਸ ਮੁਲਾਜਮ ਅਤੇ ਧੀਰੂ ਕੀ ਮਾਜਰੀ ਦੀ ਰਹਿਣ ਵਾਲੀ ਹੈਲਥ ਕੇਅਰ ਵਰਕਰ ਦੀ ਵੀ ਕੋਰੋਨਾ ਜਾਂਚ ਪਾਜ਼ੀਟਿਵ ਪਾਈ ਗਈ ਹੈ। ਰਣਬੀਰ ਮਾਰਗ ਪਟਿਆਲਾ ਦੇ 54 ਸਾਲਾ ਪੁਰਸ਼,,ਰਤਨ ਨਗਰ ਤ੍ਰਿਪੜੀ ਦੀ 50 ਸਾਲਾ ਅੋੋਰਤ,ਗੋਬਿੰਦ ਨਗਰ ਸਮਾਣਾ ਦਾ 60 ਸਾਲਾ ਪੁਰਸ਼, ਥੜਾ ਸਾਹਿਬ ਗੁਰੂਦੁਆਰਾ ਸਮਾਣਾ ਦਾ 21 ਸਾਲਾਂ ਨੌਜਵਾਨ ਅਤੇ ਪਿੰਡ ਕੁਲਾਰਾਂ ਤਹਿਸੀਲ ਸਮਾਣਾ ਦੀ 65 ਸਾਲਾ ਔਰਤ ਤੇ ਵਿਅਕਤੀ ਵੀ ਓ.ਪੀ.ਡੀ ਵਿਚ ਦਵਾਈ ਲੈਣ ਆਉਣ ਤੇਂ ਲਏ ਕੋਵਿਡ ਸੈਂਪਲਾ ਵਿਚ ਪਾਜ਼ੀਟਿਵ ਪਾਏ ਗਏ ਹਨ।
ਇਸ ਤੋਂ ਇਲਾਵਾਂ ਪਿੰਡ ਖਾਨਪੁਰ ਤਹਿਸੀਲ ਸਮਾਣਾ ਦੇ 32 ਸਾਲਾਂ ਔਰਤ ਨੂੰ ਇਨਫਲੁਇੰਜਾ ਟਾਈਪ ਲੱਛਣ ਹੋਣ ਤੇਂ ਲਏ ਸੈਂਪਲ ਵਿਚ ਕੋਵਿਡ ਜਾਂਚ ਪਾਜ਼ੀਟਿਵ ਪਾਈ ਗਈ ਹੈ। ਸਿਵਲ ਸਰਜਨ ਨੇ ਦੱਸਦਿਆਂ ਕਿਹਾ ਕਿ ਪਾਜ਼ੀਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਉਹਨਾਂ ਦੱਸਿਆਂ ਕਿ ਕੋਵਿਡ ਗਾਈਡਲਾਈਨ ਅਨੁਸਾਰ ਸਮਾਣਾ ਦੀ ਵੜੈਚ ਕਲੋਨੀ ਅਤੇ ਡੋਗਰ ਬਾਜ਼ਾਰ ਏਰੀਏ ਵਿਚ ਪੰਜ ਤੋਂ ਜ਼਼ਿਆਦਾ ਪਾਜ਼ੀਟਿਵ ਕੇਸ ਪਾਏ ਜਾਣ ਤੇਂ ਇਹਨਾਂ ਪਾਜੀਟਿਵ ਕੇਸਾਂ ਦੇ ਆਲੇ ਦੁਆਲੇ ਦੇ ਤਕਰੀਬਨ 25-25 ਘਰਾਂ ਦੇ ਏਰੀਏ ਵਿਚ ਮਾਈਕਰੋਕੰਟੈਨਮੈਂਟ ਜੋਨ ਬਣਾ ਦਿੱਤੇ ਗਏ ਹਨ ਅਤੇ ਹੁਣ ਇਹਨਾਂ ਘਰਾਂ ਦੇ ਲੋਕਾਂ ਦੀ ਅਗਲੇ ਦਸ ਦਿਨਾਂ ਲਈ ਘਰਾਂ ਦੇ ਬਾਹਰ ਆਉਣ ਜਾਣ ਤੇਂ ਰੋਕ ਲਗਾ ਦਿੱਤੀ ਗਈ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਰਾਜਿੰਦਰਾ ਹਸਪਤਾਲ ਦੀ ਇੱਕ ਹੋਰ ਸਟਾਫ ਨਰਸ ਅਤੇ ਕੋਵਿਡ ਕੇਅਰ ਸੈਂਟਰ ਤੋਂ ਪਟਿਆਲਾ ਸ਼ਹਿਰ ਦੇ ਦੋ ਮਰੀਜਾਂ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੇਂ ਛੁੱਟੀ ਦੇ ਕੇ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 558 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 20101 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋਂ ਜ਼ਿਲ੍ਹੇ ਪਟਿਆਲਾ 274 ਕੋਵਿਡ ਪਾਜ਼ੀਟਿਵ, 18682 ਨੈਗਟਿਵ ਅਤੇ 1112 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਪੰਜ ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ 142 ਕੇਸ ਠੀਕ ਹੋ ਚੁੱਕੇ ਹਨ ਅਤੇੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 127 ਹੈ।