← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 28 ਜੂਨ: ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਕੋਰੋਨਾ ’ਤੇ ਫਤਹਿ ਹਾਸਿਲ ਕਰਨ ਵਾਲੇ 6 ਜਣਿਆ ਨੂੰ ਅੱਜ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਤੇ ਦਿਨੀ 10 ਹੋਰ ਨੇ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਵਾਪਸੀ ਕੀਤੀ ਸੀ, ਦੋ ਦਿਨਾਂ ਅੰਦਰ 16 ਜਣਿਆ ਦਾ ਕੋਰੋਨਾ ਨੂੰ ਹਰਾਉਣਾ ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਹੈ। ਸ੍ਰ. ਸੰਧੂ ਨੇ ਜ਼ਿਲ੍ਹਾ ਵਾਸੀਆ ਨੂੰ ਕੋਵਿਡ 19 ਨੂੰ ਹਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਬਾਹਰ ਜਾਣ ਵੇਲੇ ਮੂੰਹ ਤੇ ਮਾਸਕ ਲਾਉਣਾ ਅਤੇ ਸਾਮਾਜਿਕ ਦੂਰੀ ਲਾਜ਼ਮੀ ਬਣਾ ਕੇ ਰੱਖੇ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਦਾ ਮੰਤਵ ਵੀ ਕੋਰੋਨਾ ਤੋਂ ਛੁਟਕਾਰਾ ਹੀ ਹੈ, ਜਿਸਨੂੰ ਲੋਕਾਂ ਨੰੂ ਸਮਝਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸਾ ਦੀ ਪਾਲਣਾ ਕਰਕੇ ਲੋਕਾਂ ਨੰੂ ਕੋਵਿਡ ਦੀ ਸਾਵਧਾਨੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆਂ ਨੇ ਦੱਸਿਆ ਕਿ ਮਿਤੀ 28 ਜੂਨ ਨੂੰ ਇਕ 28 ਸਾਲਾਂ ਬੀ.ਐਸ.ਐਫ ਜਵਾਨ ਦੀ ਰਿਪੋਰਟ ਕੋਰੋਨਾ ਪਾਜਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਜ਼ਟਿਵ ਕੇਸ ਦੀ ਰਿਪੋਰਟ ਮਿਲਣ ’ਤੇ ਹੁਣ ਜ਼ਿਲ੍ਹੇ ਅੰਦਰ ਸਿਰਫ਼ 20 ਐਕਟਿਵ ਕੇਸ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ਟਿਵ ਆਉਣ ਵਾਲੇ ਨੌਜਵਾਨ ਦੀ ਕੇਸ ਹਿਸਟਰੀ ਅਹਿਮਦਾਬਾਦ ਦੀ ਹੈ।
Total Responses : 188