ਹਰੀਸ਼ ਕਾਲੜਾ
- ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪੰਚ, ਸਰਪੰਚ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਪ੍ਰੇਰਿਤ ਕਰਨ ਲੱਗੇ
ਸ੍ਰੀ ਅਨੰਦਪੁਰ ਸਾਹਿਬ, 28 ਜੂਨ 2020 - ਕੋਰੋਨਾ ਨੂੰ ਸਾਵਧਾਨੀਆਂ ਜਰੀਏ ਮਾਤ ਪਾਉਣ ਲਈ ਮਿਸ਼ਨ ਫਤਿਹ ਤਹਿਤ ਲੋਕਾਂ ਵਿੱਚ ਜਾਗਰੂਕਤਾ ਜ਼ਮੀਨੀ ਪੱਧਰ ਤੋ ਬਹੁਤ ਬਰੀਕੀ ਨਾਲ ਫੈਲਾਈ ਜਾ ਰਹੀ ਹੈ। ਵਾਰ ਵਾਰ ਹੱਥ ਧੋਣੇ, ਹੈਡ ਸੈਨੇਟਾਈਜ਼ਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਨੂੰ ਕਾਇਮ ਰੱਖਣ, ਬੇਲੋੜੀ ਮੂਵਮੈਟ ਨੂੰ ਖਤਮ ਕਰਨ ਬਾਰੇ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਤਾਂ ਕਿ ਲੋਕ ਇਸ ਸਭ ਤੋ ਜਾਗਰੂਕ ਹੋ ਕੇ ਇਸਦੀ ਲਪੇਟ ਵਿੱਚ ਆਉਣ ਤੋ ਬਚ ਸਕਣ ਅਤੇ ਛੇਤੀ ਤੋ ਛੇਤੀ ਪੰਜਾਬ ਕਰੋਨਾ ਤੋ ਮੁਕਤ ਹੋ ਸਕੇ। ઠ
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋ ਜਾਰੀ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਮਿਸ਼ਨ ਫਤਿਹ ਬਾਰੇ ਜਿਲ੍ਹਾ ਰੂਪਨਗਰ ਦੇ ਸਾਰੇ ਵਿਭਾਗ ਰਲ ਕੇ ਆਪਣੇ ਵੱਖ ਵੱਖ ਉਪਰਾਲਿਆਂ ਜਿਵੇ ਕਿ ਡੋਰ ਟੂ ਡੋਰ ਸਰਵੇ/ਜਾਗਰੂਕਤਾ, ਕਰੋਨਾ ਦੀ ਜਾਣਕਾਰੀ ਅਤੇ ਇਸਦੇ ਸਕੰਰਮਣ ਤੋ ਬਚਣ ਦੇ ਤਰੀਕਿਆਂ ਨੂੰ ਦਰਸਾਉਦੇ ਪੰਫਲੈਟਸ ਦੀ ਵੰਡ, ਦੁਕਾਨਦਾਰਾਂ ਜਾਂ ਪਬਲਿਕ ਡੀਲਿੰਗ ਵਾਲੀਆਂ ਸਾਰੀਆਂ ਦੁਕਾਨਾਂ ઠਨੂੰ ਹਰ ਇੱਕ ਗ੍ਰਾਹਕ ਦੇ ਸੈਨੇਟਾਈਜੇਸ਼ਨ ਤੋ ਬਾਅਦ ਦਾਖਲੇ, ਦੁਕਾਨਾਂ ਆਦਿ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਣੀ ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਸ.ਚੰਦ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਜ਼ਿਲ੍ਹਾ ਰੂਪਨਗਰ ਅਧੀਨ ਆਉਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਗ਼੍ਰਾਮ ਪੰਚਾਇਤਾਂ ઠਦੁਆਰਾ ਸਮੂਹਿਕ ਤੌਰ ਤੇ ਡੋਰ ਟੂ ਡੋਰ ਮਿਸ਼ਨ ਫਤਿਹ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਜਰੀਏ ਲੋਕਾਂ ਨੂੰ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਵਰਤਣ ਬਾਰੇ ਦੱਸਿਆ ਗਿਆ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦੇ ਸਾਥ ਦੀ ਮੰਗ ਕੀਤੀ ਗਈ। ਇਸ ਤੋ ਇਲਾਵਾ ਪਹਿਲਾ ਹੀ 14 ਅਤੇ 18 ਜੂਨ ਨੂੰ ਪ੍ਰਚਾਰ ਵੈਨਾਂ ਜਰੀਏ ਵੀ ਲੋਕਾਂ ਵਿੱਚ ਕਰੋਨਾ ਦੇ ਸੰਰਕਮਣ ਤੋ ਬਚਣ ਲਈ ਅਤੇ ਮਿਸ਼ਨ ਫਤਿਹ ਬਾਰੇ ਚੇਤਨਤਾ ਫੈਲਾਈ ਗਈ ਹੈ। ઠਲੋਕਾਂ ਵਿੱਚ ਮਿਸ਼ਨ ਫਤਿਹ ਦੇ ਪੰਫਲੈਟਸ ਦੀ ਵੀ ਵੰਡ ਕੀਤੀ ਗਈ ਜਿਸ ਵਿੱਚ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਜਰੂਰੀ ਸਾਵਧਾਨੀਆਂ ਦਾ ਵਿਸਥਾਰ ਕੀਤਾ ਗਿਆ ਹੈ। ਸ.ਚੰਦ ਸਿੰਘ ਨੇ ਅੱਜ ਦੀਆਂ ਕੁਝ ਜਾਗਰੂਕਤਾ ਗਤੀਵਿਧੀਆਂ ਤੇ ਚਾਨਣਾ ਪਾਉਦਿਆਂ ਦੱਸਿਆ ਕਿ ਪਿੰਡ ਸੂਰੇਵਾਲ ਡੱਬਰੀ, ਬੀਕਾਪੁਰ ਅੱਪਰ,ਚੰਦਪੁਰ ਬੇਲਾ ਆਦਿ ਬਲਾਕ ਦੇ ਬਹੁਤ ਸਾਰੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋ ਘਰ ਘਰ ਸਰਵੇ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਬਾਰੇ ਵਿਸਥਾਰ ਪੂਰਵਕ ਸਮਝਾਇਆ ਅਤੇ ਇਸ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਲੋਕਾਂ ਦੀ ਪੰਜਾਬ ਸਰਕਾਰ ਵੱਲੋ ਵਿੱਢੇ ਗਏ ਮਿਸ਼ਨ ਫਤਿਹ ਬਾਰੇ ਸੁਝਾਅ ਅਤੇ ਵਿਚਾਰ ਵਟਾਂਦਰੇ ਵੀ ਕੀਤੇ ਗਏ ਅਤੇ ਲੋਕਾਂ ਵੱਲੋ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ। ઠਗ੍ਰਾਮ ਪੰਚਾਇਤਾਂ ਦੁਆਰਾ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਬੇਲੋੜੀ ਮੂਵਮੈਟ ਖਤਮ ਕਰਨੀ ਆਦਿ ਸਾਵਧਾਨੀਆਂ ਨੂੰ ਜਰੂਰੀ ਰੂਪ ਵਿੱਚ ਵਰਤਣ ਲਈ ਸਮਝਾਇਆ ਗਿਆ।ਇਸ ਮੁਹਿੰਮ ਵਿਚ ਪਿੰਡ ਸੂਰੇਵਾਲ ਡੱਬਰੀ ਦੀ ਸਰਪੰਚ ਸੁਰਜੀਤ ਕੌਰ,ਬੀਕਾਪੁਰ ਅੱਪਰ ਦਾ ਸਰਪੰਚ ਗੁਰਨਾਮ ਸਿੰਘ ਅਤੇ ਚੰਦਪੁਰ ਬੇਲਾ ਦੀ ਸਰਪੰਚ ਮਮਤਾ ਰਣੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਬਲਾਕ ਦੇ ਸਾਰੇ ਪਿੰਡਾਂ ਨੂੰ ਕਰੋਨਾ ਮੁਕਤ ਕਰਨ ਦੀ ਮੁਹਿੰਮ ਪੂਰੀ ਤਰਾਂ ਸਫਲ ਹੋਵੇਗੀ।ਜਿਕਰਯੋਗ ਹੈ ਕਿ ਅੱਜ ਪਿੰਡ ਡੁਕਲੀ,ਮਹਿਰੋਲੀ,ਲੋਅਰ ਥਲੂਹ, ਲੰਗ ਮਜਾਰੀ,ਚੀਕਣਾ, ਥੱਪਲ, ਸ਼ਾਹਪੁਰ ਬੇਲਾ,ਅਜੋਲੀ,ਸਹਿਜੋਵਾਲ,ਨੰਗਲ ਨਿੱਕੂ ਲੋਅਰ,ਤਰਫ ਮਜਾਰਾ,ਬਰੂਵਾਲ,ਮੀਢਵਾ, ਨਾਨੋਵਾਲ,ਲੰਮਲੈਹੜੀ,ਲੋਅਰ ਮਜਾਰੀ,ਮੱਸੇਵਾਲ, ਪੱਤੀ ਟੇਕ ਸਿੰਘ, ਨੱਕੀਆ,ਮੇਗਪੁਰ,ਦੜੋਲੀ ਲੋਅਰ,ਖਾਨਪੁਰ ਵਿਚ ਵੀ ਜਗਾਰੂਕਤਾ ਮੁਹਿੰਮ ਚਲਾਈ ਗਈ।