ਜੀ ਐਸ ਪੰਨੂ
ਪਟਿਆਲਾ, 28 ਜੂਨ 2020 - ਕੋਵਿਡ ਸੈਂਪਲਾ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 1099 ਰਿਪੋਰਟਾਂ ਵਿਚੋ 1069 ਕੋਵਿਡ ਨੈਗੇਟਿਵ ਅਤੇ 30 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿੱਚੋਂ ਦੋ ਪਾਜ਼ੀਟਿਵ ਕੇਸ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ ਜਿਹਨਾਂ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ ਅਤੇ ਦੋ ਕੋਵਿਡ ਪਾਜ਼ੀਟਿਵ ਕੇਸ ਜੋ ਕਿ ਪਿੰਡ ਲੋਹ ਸਿੰਭਲੀ ਅਤੇ ਪਿੰਡ ਜਗਤਪੁਰਾ ਦੇ ਰਹਿਣ ਵਾਲੇ ਹਨ ਅਤੇ ਅੰਬਾਲਾ ਵਿਖੇ ਕੰਮ ਕਰਦੇ ਹਨ ਅਤੇ ਅੰਬਾਲਾ ਹੀ ਦਾਖਲ ਹਨ, ਦੀ ਸੂਚਨਾ ਸਿਵਲ ਸਰਜਨ ਅੰਬਾਲਾ ਤੋਂ ਪ੍ਰਾਪਤ ਹੋਈ ਹੈ।
ਜ਼ਿਲ੍ਹੇ ਦੇ ਪਾਜ਼ੀਟਿਵ ਕੇੇਸ਼ਾ ਵਿਚੋਂ 14 ਵਿਅਕਤੀ ਪਾਜ਼ੀਟਿਵ ਕੇੇਸਾਂ ਦੇ ਸੰਪਰਕ ਵਿਚ ਆਉਣ ਕਾਰਣ, 6 ਗਰਭਵਤੀ ਔਰਤਾਂ, ਤਿੰਨ ਬਾਹਰੀ ਰਾਜ ਤੋਂ ਆਉਣ ਅਤੇ 4 ਓ.ਪੀ.ਡੀ ਵਿਚ ਆਏ ਮਰੀਜ਼ ਅਤੇ ਇੱਕ ਨਾਜ਼ੁਕ ਸਥਿਤੀ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਹੋਇਆ ਮਰੀਜ਼ ਹੈ ਸ਼ਾਮਲ ਹਨ। 10 ਕੇਸ਼ ਬੀਤੇ ਦਿਨੀਂ ਪਿੰਡ ਲੁਹੰਡ ਬਲਾਕ ਕਾਲੋਮਾਜਰਾ ਦੀ ਪਾਜ਼ੀਟਿਵ ਆਈ ਔਰਤ ਦੇ ਨੇੜਲੇ ਸੰਪਰਕ ਵਿਚ ਆਏ ਵਿਅਕਤੀ ਹਨ,ਜਿਹਨਾਂ ਦੇ ਕੋਵਿਡ ਜਾਂਚ ਲਈ ਸੈਂਂਪਲ ਲਏ ਗਏ ਸਨ।
ਆਦਰਸ਼ ਕਲੋਨੀ ਦੀ 57 ਸਾਲਾ ਔਰਤ ਪਾਜ਼ੀਟਿਵ ਕੇਸ਼ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪਾਜ਼ੀਟਿਵ ਗਈ ਹੈ।ਇਸੇ ਤਰ੍ਹਾਂ ਨਾਭਾ ਦੇ ਸੀ.ਆਈ.ਏ ਸਟਾਫ ਦੇ ਪਾਜ਼ੀਟਿਵ ਆਏ ਵਿਅਕਤੀ ਦੇ ਨੇੜਲੇ ਸੰਪਰਕ ਵਿਚ ਆਏ 3 ਪੁਲਿਸ ਮੁਲਾਜ਼ਮ ਜੋ ਕਿ ਨਾਭਾ ਦੇ ਰਹਿਣ ਵਾਲੇ ਹਨ ਅਤੇ ਨਾਭਾ ਵਿਖੇ ਹੀ ਸੀ.ਆਈ.ਏ ਸਟਾਫ ਵਿਚ ਤੈਨਾਤ ਹਨ ਵੀ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਦੱਸਿਆ ਕਿ ਵੱਖ-ਵੱਖ ਹਸਪਤਾਲਾ ਵਿਚ ਜਣੇਪੇ ਦੋਰਾਣ ਚੈਕਅਪ ਆਈਆਂ ਛੇ ਗਰਭਵਤੀ ਔਰਤਾਂ ਦੀ ਵੀ ਕੋਵਿਡ ਜਾਂਚ ਪਾਜ਼ੀਟਿਵ ਪਾਈ ਗਈ ਹੈ। ਬਾਹਰੀ ਰਾਜ ਤੋਂ ਆਉਣ ਕਾਰਣ ਘੁਮਣ ਨਗਰ ਦੀ ਰਹਿਣ ਵਾਲੀ 40 ਸਾਲਾ ਔਰਤ,ਤ੍ਰਿਪੜੀ ਵਿਖੇ ਰਹਿਣ ਵਾਲੀ 28 ਸਾਲਾ ਅਤੇ ਹੀਰਾ ਨਗਰ ਦਾ ਰਹਿਣ ਵਾਲਾ 57 ਸਾਲ ਵਿਅਕਤੀ ਵੀ ਬਾਹਰੀ ਰਾਜ ਤੋਂ ਆਉਣ ਕਾਰਣ ਕੋਵਿਡ ਜਾਂਚ ਸਬੰਧੀ ਲਏ ਗਏ ਸੈਂਪਲ ਪਾਜ਼ੀਟਿਵ ਪਾਏ ਗਏ ਹਨ।ਹਸਪਤਾਲਾ ਵਿਚ ਓ.ਪੀ.ਡੀ ਵਿਚ ਆਪਣਾ ਚੈੈੱਕਅਪ ਕਰਵਾਉਣ ਲਈ ਆਏ ਵਿਅਕਤੀਆਂ ਵਿਚੋਂ ਤਿੰਨ ਵਿਅਕਤੀਆਂ ਦੇ ਕੋਵਿਡ ਜਾਂਚ ਸੈਂਪਲ ਪਾਜ਼ੀਟਿਵ ਪਾਏ ਗਏ ਹਨ।
ਸੋੋ ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਪਾਜ਼ੀਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟਰੈਕਟਰ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਆਨੰਦ ਨਗਰ ਦਾ ਪਾਜ਼ੀਟਿਵ ਆਇਆ ਸਿੱਖਿਆ ਵਿਭਾਗ ਦਾ ਮੁਲਾਜ਼ਮ ਜੋ ਕਿ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ, ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਇਸੇ ਤਰਾਂ ਪਿੰਡ ਰਾਜਲਾ ਤਹਿਸੀਲ ਸਮਾਣਾ ਦਾ 60 ਸਾਲਾਂ ਬਜ਼ੁਰਗ ਜੋਕਿ ਨਾਜੁਕ ਹਾਲਤ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਇਲਾਜ਼ ਦੋਰਾਣ ਉਸ ਦੀ ਮੋਤ ਹੋ ਗਈ ਹੈ,ਦੀ ਵੀ ਕਰੋਨਾ ਜਾਂਚ ਪਾਜੀਟਿਵ ਆਈ ਹੈ।
ਡਾ. ਮਲਹੋਤਰਾ ਨੇ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 303 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 21041 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ 311 ਕੋਵਿਡ ਪਾਜ਼ੀਟਿਵ, 20340 ਨੈਗਟਿਵ ਅਤੇ 352 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸ਼ਾਂ ਵਿੱਚੋਂ ਅੱਠ ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ ਇਸ ਸਮੇਂ 148 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸ਼ 155 ਹਨ।