ਫਿਰੋਜ਼ਪੁਰ, 28 ਜੂਨ 2020 - ਜਿਲ੍ਹਾ ਫਿਰੋਜ਼ਪੁਰ ਵਿਖੇ ਸੰਨ੍ਹ 1994 'ਚ ਬਤੌਰ ਸਿਪਾਹੀ ਭਰਤੀ ਹੋਏ ਭੁਪਿੰਦਰ ਸਿੰਘ ਹੌਲਦਾਰ ਨੂੰ ਦੌਰਾਨੇ ਡਿਉਟੀ 'ਤੇ ਵੱਖ-ਵੱਖ ਵਿੰਗ 'ਚ ਚੰਗੀਆਂ ਸੇਵਾਵਾਂ ਨਿਭਾਉਣ 'ਤੇ ਪਦ-ਉਨੱਤ ਕਰਦਿਆਂ ਥਾਣੇਦਾਰ ਨਿਯੁਕਤ ਕੀਤਾ ਗਿਆ,ਉਨ੍ਹਾਂ ਨੂੰ ਇੰਸਪੈਕਟਰ ਦਲਜੀਤ ਸਿੰਘ ਐੱਸ,ਐੱਚ,ਓ ਸੁਹਾਣਾ ਏ,ਐੱਸ,ਆਈ ਹਰਿੰਦਰ ਨੇ ਤਰੱਕੀ ਦੇ ਸਟਾਰ ਲਗਾਏ,ਇਸ ਤੋਂ ਪਹਿਲਾਂ ਭੁਪਿੰਦਰ ਸਿੰਘ ਹੌਲਦਾਰ ਬਤੌਰ ਮੁਨਸ਼ੀ 'ਤੇ ਵੱਖ-ਵੱਖ ਵਿੰਗਾ 'ਚ ਪੂਰੀ ਤਨਦੇਹੀ ਨਾਲ ਡਿਉਟੀ ਨਿਭਾ ਚੁੱਕੇ ਹਨ। ਜਿਥੇ ਉਨ੍ਹਾਂ ਸਮਾਜ 'ਚ ਆਪਣੇ ਚੰਗੇ ਅਸਲ ਰਸੂਖ ਦੇ ਸਦਕਾ ਚੰਗੀ ਪਹਿਚਾਣ ਬਣਾਈ ਹੈ ਥਾਣੇਦਾਰ ਭੁਪਿੰਦਰ ਸਿੰਘ ਭਵਿੱਖ 'ਚ ਤਨਦੇਹੀ 'ਤੇ ਇਮਾਨਦਾਰੀ ਨਾਲ ਡਿਉਟੀ ਕਰਨ 'ਤੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹਨ।