← ਪਿਛੇ ਪਰਤੋ
ਅਮਰੀਕਾ 'ਚ ਸਿੱਖ ਭਾਈਚਾਰੇ ਨੇ ਡਰਾਈ ਥਰੂ ਰਾਹੀਂ 2100 ਪਰਿਵਾਰਾਂ ਨੂੰ ਲੰਗਰ ਵੰਡਿਆ ਸਿਲਵਰ ਸਪ੍ਰਿੰਗ (ਯੂ. ਐਸ. ਏ.) : ਇਥੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲਾਟ ਵਿਚ 25 ਵਾਲੰਟੀਅਰਜ਼ ਦੇ ਇਕ ਗਰੁੱਪ ਨੇ 2100 ਪਰਿਵਾਰਾਂ ਲਈ ਲੰਗਰ ਬਣਾਇਆ ਤੇ ਵੰਡਿਆ। ਇਹ ਸਭ ਕੁਝ 7 ਹਫਤਿਆ ਅੰਦਰ ਅੰਦਰ ਕੀਤਾ ਗਿਆ। ਗੁਰੂ ਨਾਨਕ ਫਾਉਂਡੇਸ਼ਨ ਅਮਰੀਕਾ ਗੁਰਦੁਆਰਾ ਸਿਵਲ ਸਪ੍ਰਿੰਗ ਜੋ ਕਿ ਵਾਸ਼ਿੰਗਟਨ ਡੀ ਸੀ ਮੈਟਰੋ ਏਰੀਆ ਵਿਚ ਸਥਿਤ ਵਿਚ ਹਨ, ਲੰਗਰ ਸੇਵਾ ਦਾ ਸਿੱਖੀ ਸਿਧਾਂਤ ਡਰਾਈਵ ਥਰੂ ਫੂਡ ਡਿਸਟ੍ਰੀਬਿਉਸ਼ਨ ਰਾਹੀਂ ਪੂਰਾ ਕੀਤਾ। 300 ਪਰਿਵਾਰ ਆਪਣੀਆਂ ਕਾਰਾਂ ਵਿਚ ਹਰ ਐਤਵਾਰ ਆ ਕੇ ਇਥੋਂ ਤਾਜ਼ਾ ਬਣਿਆ ਤੇ ਪੈਕ ਕੀਤਾ ਖਾਣਾ ਲੈ ਕੇ ਜਾਂਦੇ ਹਨ। ਗਰੀਬ ਵਰਗ ਤੇ ਲੋੜਵੰਦਾ ਲਈ ਕੋਰੋਨਾ ਵਿਚ ਇਹ ਵੱਡਾ ਸਹਾਰਾ ਹੈ। ਵੱਖ ਵੱਖ ਧਰਮਾਂ ਦੇ ਲੋਕ ਸਵੇਰ 9.30 ਵਜੇ ਤੋਂ ਇਥੇ ਆਉਣਾ ਸ਼ੁਰੂ ਹੋ ਜਾਂਦੇ ਹਨ ਜਦਕਿ ਲੰਗਰ ਵਰਤਾਉਣ ਦੀ ਸੇਵਾ 11.00 ਵਜੇ ਸ਼ੁਰੂ ਹੁੰਦੀ ਹੈ। ਹਸਮੁੱਖ ਚੇਹਰੇ ਵਾਲੇ ਵਾਲੰਟੀਅਰ ਹਰ ਵੱਡੀ ਵਿਚ ਇਕ ਹਫਤੇ ਦਾ ਖਾਣਾ ਦੇ ਦਿੰਦੇ ਹਨ।
Total Responses : 928