ਰਵੀ ਜੱਖੂ
ਚੰਡੀਗੜ੍ਹ, 29 ਜੂਨ 2020 - ਕੋਵੀਡ-19 ਸੰਕਟ ਕਾਰਨ ਮੀਡੀਆ ਕਾਮਿਆਂ ਦੀਆਂ ਖੁੱਸ ਰਹੀਆਂ ਨੌਕਰੀਆਂ ਬਾਰੇ ਮੀਡੀਆ ਯੂਨੀਅਨਾਂ ਦੁਆਰਾ ਚੰਡੀਗੜ੍ਹ ਦੇ ਸੈਕਟਰ 17 'ਚ ਪ੍ਰਦਰਸ਼ਨ ਕੀਤਾ ਗਿਆ ਜਿਸ 'ਚ ਟ੍ਰਿਬਿਊਨ ਇੰਪਲਾਈਜ਼ ਯੂਨੀਅਨ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ-ਇੰਡੀਆ (ਐਨਯੂਜੇ -1), ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟਜ਼ (ਸੀਪੀਯੂਜੇ) ਨੇ ਮੀਡੀਆ ਕਰਮੀਆਂ ਦੀ ਖੁੱਸ ਰਹੀਆਂ ਨੌਕਰੀਆਂ 'ਤੇ ਚਿੰਤਾ ਪ੍ਰਗਟਾਈ।
ਇਦ ਮੌਕੇ ਸੀਨੀਅਰ ਮੈਂਬਰ ਜਗਤਾਰ ਸਿੱਧੂ ਨੇ ਕਿਹਾ ਕਿ ਮੀਡੀਆ ਕਰਮੀਆਂ ਦੀ ਜਾਨ-ਮਾਲ ਦੀ ਰਾਖੀ ਲਈ ਇਸ ਮਸਲੇ ਨੂੰ ਕੇਂਦਰ ਅਤੇ ਸੂਬਾ ਪੱਧਰੀ ਸਰਕਾਰਾਂ ਕੋਲ ਉਠਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਹਾਂਮਾਰੀ 'ਚ ਪੁਲਿਸ ਡਾਕਟਰਾਂ ਵਾਂਗ ਮੀਡੀਆ ਕਰਮੀਆਂ ਦਾ ਯੋਗਦਾਨ ਵੀ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਪਰ ਅਫਸੋਸ ਕਈ ਮੀਡੀਆ ਘਰਾਣੇ ਆਪਣੇ ਕਾਮਿਆਂ ਨੂੰ ਕੰਮਾਂ ਤੋਂ ਵਿਹਲੇ ਕਰ ਰਹੇ ਹਨ।
ਅਨਿਲ ਗੁਪਤਾ (ਪ੍ਰਧਾਨ, ਟਿ੍ਰਬਿਊਨ ਇੰਪਲਾਈਜ਼ ਯੂਨੀਅਨ) ਨੇ ਕਿਹਾ ਕਿ ਸਰਕਾਰ ਨੂੰ ਮੀਡੀਆ ਘਰਾਣਿਆਂ ਨੂੰ ਕਿਸੇ ਵਿੱਤੀ ਪੈਕੇਜ ਜਾਂ ਟੈਕਸਾਂ ਆਦਿ 'ਚ ਛੋਟਾਂ ਰਾਹੀਂ ਕਿਸੇ ਕਿਸਮ ਦੀ ਰਾਹਤ ਜਾਂ ਸਹਾਇਤਾ ਮੁਹੱਈਆ ਕਰਵਾਉਣ ਲਈ ਕਿਹਾ ਜਾਵੇ, ਖ਼ਾਸਕਰ ਉਹ ਸੰਸਥਾਵਾਂ ਜਿਨ੍ਹਾਂ ਨੇ ਇਸ ਮੁਸ਼ਕਿਲ ਸਮਿਆਂ ਵਿੱਚ ਕਰਮਚਾਰੀਆਂ ਨੂੰ ਨੌਕਰੀਉਂ ਨਹੀਂ ਹਟਾਇਆ। ਇਸ ਮੌਕੇ ਕਈ ਸੀਨੀਅਰ ਪੱਤਰਕਾਰ ਮੌਜੂਦ ਰਹੇ।