ਕੈਪਟਨ ਅਮਰਿੰਦਰ ਸਿੰਘ, ਭੁਪੇਸ਼ ਬਘੇਲ ਅਤੇ ਸੀਨੀਅਰ ਕਾਂਗਰਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਚੰਡੀਗੜ੍ਹ, 29 ਜੂਨ 2020 - ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਸੋਮਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਵੱਡੀ ਭੈਣ ਮੋਹਿਨੀ ਰਾਣਾ ਲੰਮੇ ਸਮੇਂ ਤੋਂ ਕੈਂਸਰ ਨਾਲ ਲੜਾਈ ਲੜਦੇ ਦਮ ਤੋੜ ਗਏ। ਉਨ੍ਹਾਂ ਭੋਪਾਲ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸੀ.ਐਮ ਦੇ ਰਾਜਨੀਤਿਕ ਸਲਾਹਕਾਰ ਸੰਦੀਪ ਸੰਧੂ, ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਅਰਚਨਾ ਡਾਲਮੀਆ ਸੋਨੀਆ ਗਾਂਧੀ ਦੇ ਸਲਾਹਕਾਰ ਅਤੇ ਨਾਲ ਹੀ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਅਤੇ ਪਾਰਟੀ ਦੇ ਸੀਨੀਅਰ ਨੇਤਾ ਤਜਿੰਦਰ ਬਿੱਟੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਵਰਗੀ ਮੋਹਿਨੀ ਰਾਣਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮਹਾਨ ਸ਼ਖਸੀਅਤ ਸਨ ਜਿੰਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਕੀਤਾ।
ਮੋਹਿਨੀ ਰਾਣਾ ਦਾ ਜਨਮ 6 ਸਤੰਬਰ 1949 ਨੂੰ ਸ਼ਿਮਲਾ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਗਣਿਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਉਹ ਯੂਨੀਵਰਸਿਟੀ ਦੇ ਟੌਪਰ ਰਹੇ ਸਨ ਉਨ੍ਹਾਂ ਦਾ ਵਿਆਹ ਅਤੇ 11 ਦਸੰਬਰ 1975 ਨੂੰ ਜਯਾ ਸ਼ਮਸ਼ੇਰ ਜੰਗ ਬਹਾਦਰ ਰਾਣਾ ਨਾਲ ਹੋਇਆ। ਉਨ੍ਹਾਂ ਦੇ ਦੋ ਬੇਟੇ, ਸੌਰਭ ਰਾਣਾ ਅਤੇ ਨਿਖਿਲ ਰਾਣਾ ਹਨ।