ਚੰਡੀਗੜ੍ਹ, 30 ਜੂਨ 2020 - ਅਨਲਾਕ 2.0 ਦੇ ਐਕਾਨ ਤੋਂ ਬਾਅਦ ਹੁਣ ਸੂਬਾ ਸਰਕਾਰ ਨੇ ਸਾਰੀਆਂ ਦੁਕਾਨਾਂ ਦੇ ਬੰਦ ਕਰਨ ਦੇ ਸਮੇਂ 'ਚ ਤਬਦੀਲੀ ਕੀਤੀ ਹੈ। ਹੁਣ ਸੂਬੇ 'ਚ ਸਾਰੀਆਂ ਦੁਕਾਨਾਂ ਰਾਤ ਦੇ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਜਦੋਂ ਕਿ ਇਸ ਤੋਂ ਪਹਿਲਾਂ ਦੁਕਾਨਾਂ ਸ਼ਾਮ ਦੇ 7 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਸੀ। ਇਸ ਤੋਂ ਇਲਾਵਾ ਹੋਟਲ ਅਤੇ ਰੈਸਟੋਰੈਂਟ ਵੀ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰੱਖੇ ਜਾ ਸਕਣਗੇ। ਇਗ ਹੁਕਮ ਅੱਜ ਤੋਂ ਹੀ ਲਾਗੂ ਹੋਣਗੇ।
ਇਸ ਤੋਂ ਬਿਨਾਂ ਵਿਆਹਾਂ 'ਚ 50 ਵਿਅਕਤੀਆਂ ਅਤੇ ਮਰਗ ਦੇ ਸਮੇਂ 20 ਵਿਅਕਤੀਆਂ ਦੇ ਸ਼ਾਮਿਲ ਹੋਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਨਾਲ ਹੀ ਸੂਬਾ ਸਰਕਾਰ ਨੇ ਕਾਰ, ਬੱਸ, ਟੈਕਸੀ, ਆਟੋ-ਰਿਕਸ਼ਾ 'ਚ ਸਾਰੀਆਂ ਸਵਾਰੀਆਂ ਨੂੰ ਬਿਠਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਦੋਂ ਕਿ ਵੀਕੈਂਡ ਲਾਕ-ਡਾਊਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।