ਮੋਗਾ, 1 ਜੁਲਾਈ 2020 - ਜ਼ਿਲ੍ਹੇ ਦੀ ਸਬ ਡਿਵੀਜ਼ਨ ਬਾਘਾਪੁਰਾਣਾ ਵਿੱਚ 30 ਜੂਨ ਦੀ ਬੀਤੀ ਸ਼ਾਮ 6 ਵਜੇ ਦੇ ਕਰੀਬ ਕੋਰੀਅਰ ਦੀ ਡਲਿਵਰੀ ਦੇਣ ਜਾ ਰਹੇ ਕੋਰੀਅਰ ਕਰਮਚਾਰੀ ਦੇ ਹੱਥ 'ਚ ਫੜੇ ਪੈਕੇਟ 'ਚ ਧਮਾਕਾ ਹੋ ਗਿਆ, ਜਿਸ ਨਾਲ ਉਕਤ ਕੋਰੀਅਰ ਕਰਮਚਾਰੀ ਜ਼ਖਮੀ ਹੋ ਗਿਆ।
ਅਸਲ 'ਚ ਮੋਗਾ ਦੇ ਬਾਘਾਪੁਰਾਣਾ ਵਿੱਚ ਇੱਕ ਕੋਰੀਅਰ ਡਿਲੀਵਰੀ ਬੁਆਏ ਸਮਾਨ ਡਿਲਿਵਰ ਕਰਨ ਦਾ ਰਿਹਾ ਸੀ ਅਚਾਨਕ ਉਸ ਦੇ ਬੈਗ ਵਿੱਚ ਧਮਾਕਾ ਹੋਇਆ, ਕੋਰੀਅਰ ਦਾ ਮੁਲਾਜ਼ਮ ਜ਼ਖ਼ਮੀ ਹੋ ਗਿਆ, ਜ਼ਖ਼ਮੀ ਸ਼ਖ਼ਸ ਨਾਲ ਆਏ ਇੱਕ ਸ਼ਖ਼ਸ ਨੇ ਦੱਸਿਆ ਕਿ ਬਾਘਾਪੁਰਾਨਾ ਦੀ ਇੱਕ ਫ਼ੋਟੋ ਸਟੇਟ ਦੀ ਦੁਕਾਨ ਦੇ ਬਾਹਰ ਉਹ ਰੁਕੇ ਸਨ, ਅਚਾਨਕ ਉਸ ਦੇ ਸਾਥੀ ਦੇ ਬੈਗ ਵਿੱਚ ਪਏ ਕੋਰੀਅਰ ਬੈਗ ਵਿੱਚ ਧਮਾਕਾ ਹੋ ਗਿਆ, ਜਿਸ ਸ਼ਖ਼ਸ ਨੇ ਕੋਰੀਅਰ ਕੰਪਨੀ ਨੂੰ ਇਹ ਬੈਗ ਡਿਲੀਵਰੀ ਕਰਨ ਦੇ ਲਈ ਕੰਪਨੀ ਨੂੰ ਦਿੱਤਾ ਸੀ ਉਸ ਬਾਰੇ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਨਿੱਜੀ ਤੌਰ 'ਤੇ ਤੁਰੰਤ ਡੀ. ਐੱਸ. ਪੀ. ਜੰਗਜੀਤ ਸਿੰਘ, ਡੀ. ਐੱਸ. ਪੀ. ਬਾਘਾਪੁਰਾਣਾ ਜਸਵਿੰਦਰ ਸਿੰਘ ਖੇਹਰਾ ਅਤੇ ਥਾਣਾ ਮੁਖੀ ਬਾਘਾਪੁਰਾਣਾ ਹਰਮਨਜੀਤ ਸਿੰਘ ਦੇ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਹੁਣ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।