ਸੁਖਮੰਦਰ ਹਿੰਮਤਪੁਰੀ
- ਪਾਣੀ ਦੀ ਬੋਤਲ ਤੋਂ ਘੱਟ ਕੀਮਤਾਂ ਨੇ ਕੱਚੇ ਤੇਲ ਦੀਆਂ।
- ਮੋਦੀ ਸਰਕਾਰ ਨੇ ਪਿਛਲੇ ਛੇ ਸਾਲਾਂ ਵਿੱਚ ਲੋਕਾਂ ਤੋਂ ਕਮਾਏ 18 ਲੱਖ ਕਰੋੜ ਰੁਪਏ।
ਮੋਗਾ/ਨਿਹਾਲ ਸਿੰਘ ਵਾਲਾ, 1 ਜੁਲਾਈ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਝੰਬੇ ਲੋਕਾਂ ਦੇ ਜਿੱਥੇ ਕਾਰੋਬਾਰ ਠੱਪ ਹੋ ਗਏ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੋਇਆ ਹੈ ਉੱਥੇ ਮੋਦੀ ਸਰਕਾਰ ਅੱਜ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਬੇਹਿਸਾਬ ਵਾਧਾ ਕਰਕੇ ਲੋਕਾਂ ਦੀਆਂ ਜੇਬਾਂ 'ਤੇ ਡਾਕੇ ਮਾਰ ਰਹੀ ਹੈ ਜਿਸ ਕਰਕੇ ਆਮ ਆਦਮੀ ਦੀ ਦਿਨ ਦਿਹਾੜੇ ਲੁੱਟ ਹੋ ਰਹੀ ਹੈ। ਇਹ ਕਹਿਣਾ ਹੈ ਆਮ ਲੋਕਾਂ ਅਤੇ ਸਮਾਜ ਸੇਵਕਾਂ ਦਾ।
ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕਿ ਬੁੱਧੀਜੀਵੀਆਂ ਵਰਗ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦੀ ਆੜ ਵਿੱਚ ਲੋਕਾਂ ਨੂੰ ਲੁੱਟ ਰਹੀ ਹੈ ਜੋ ਕਿ ਬਹੁਤ ਗਲਤ ਅੱਜ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਲੋਕਾਂ ਦੀ ਬਾਂਹ ਫੜਦੀ ਪਰ ਅਫਸੋਸ ! ਸਰਕਾਰ ਤਾਂ ਆਮ ਲੋਕਾਂ ਦੀ ਲੁੱਟ ਕਰਕੇ ਧਨਾਢ ਲੋਕਾਂ ਦੀਆਂ ਝੋਲੀਆਂ ਭਰ ਰਹੀ ਹੈ।
ਇਸ ਸਬੰਧੀ ਗੱਲ ਕਰਦਿਆਂ ਡੀ ਟੀ ਐਫ ਦੇ ਬਲਾਕ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾ ਲੋਕਾਂ ਨੂੰ ਲੱਕੜ ਦੇ ਲੌਲੀਪੌਪ ਦਿੱਤੇ ਹਨ ਜਿਨ੍ਹਾਂ ਦਾ ਕਿਸੇ ਨੂੰ ਕੋਈ ਵੀ ਭੇਦ ਨਹੀਂ ਉਹਨਾਂ ਕਿਹਾ ਕਿ ਜਿੱਥੇ ਅੱਜ ਲੋਕ ਕੋਰੋਨਾ ਮਹਾਂਮਾਰੀ ਕਾਰਨ ਬਰਬਾਦੀ ਦੇ ਕਿਨਾਰੇ ਤੇ ਖੜੇ ਹਨ ਉਥੇ ਉਨ੍ਹਾਂ ਦੀ ਆਰਥਿਕ ਮਦਦ ਕਰਨ ਦੀ ਥਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਇਸ ਮੌਕੇ ਗੱਲ ਕਰਦਿਆਂ ਸਮਾਜ ਸੇਵੀ ਅਸ਼ੋਕ ਕੁਮਾਰ ਪੁਰੀ ਨੇ ਕਿਹਾ ਕਿ ਅੱਜ ਕੋਰੋਨਾ ਵਾਇਰਸ ਭਿਆਨਕ ਬਿਮਾਰੀ ਕਾਰਨ ਜਿੱਥੇ ਲੋਕਾਂ ਦੀ ਸਿਹਤ ਬਣਾਉਣ ਲਈ ਬਣੀਆਂ ਜ਼ਿੰਮਾ ਨੂੰ ਬੰਦ ਕੀਤਾ ਗਿਆ ਹੈ ਉੱਥੇ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਨੂੰ ਚੌਵੀ ਘੰਟੇ ਖੋਲ੍ਹਿਆ ਜਾ ਰਿਹਾ ਹੈ ਅੱਜ ਜਿੱਥੇ ਮਹਿੰਗਾਈ ਕਾਰਨ ਲੋਕ ਸਬਜ਼ੀ ਵੀ ਇੱਕ ਡੰਗ ਬਣਾ ਰਹੇ ਹਨ ਦੂਜੇ ਪਾਸੇ ਸਾਡੀਆਂ ਸਰਕਾਰਾਂ ਸ਼ਰਾਬ ਦੇ ਠੇਕੇ ਲਗਾਤਾਰ ਖੋਲ੍ਹ ਕੇ ਲੋਕਾਂ ਨੂੰ ਸ਼ਰਾਬ ਪੀਣ ਲਈ ਮਜਬੂਰ ਕਰ ਰਹੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਗੁਰਮੇਲ ਸਿੰਘ ਮਾਛੀਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਰਾਤ ਡੀਜ਼ਲ ਪੈਟਰੋਲ ਦੇ ਭਾਅ ਵਧਾ ਕਿ ਲੋਕਾਂ ਦੀ ਆਰਥਿਕ ਲੁੱਟ ਕਰ ਰਹੀ ਹੈ ਉਹਨਾਂ ਕਿਹਾ ਸਰਕਾਰ ਦਾ ਚੋਰੀ ਛੁਪੇ ਲੋਕਾਂ ਨੂੰ ਲੁੱਟਣਾ ਤਾਨਾਸ਼ਾਹੀ ਕਰਾਰ ਹੈ ਉਹਨਾਂ ਕਿਹਾ ਕਿ ਕੋਰੋਨਾ ਕਰਕੇ ਲੋਕਾਂ ਦੇ ਕਾਰੋਬਾਰ ਖਤਮ ਹੋ ਗਏ ਹਨ ਤੇ ਸਰਕਾਰ ਨੇ ਕੋਰੋਨਾ ਰਾਹਤ ਫੰਡ ਇਕੱਠਾ ਕਰਕੇ ਲੋਕਾਂ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਇਸ ਸਬੰਧੀ ਗੱਲ ਕਰਦਿਆਂ ਨੌਜਵਾਨ ਆਗੂ ਮੋਹਿਤ ਮੰਗਲਾ ਨੇ ਕਿਹਾ ਕਿ ਨਿੱਤ ਦੇ ਪੈਟਰੋਲ ਡੀਜ਼ਲ ਦੇ ਵਧਦੇ ਭਾਅ ਕਰਕੇ ਅੱਜ ਹਰ ਵਰਗ ਦੁਖੀ ਹੈ ਉਹਨਾਂ ਕਿਹਾ ਜੇਕਰ ਅੱਜ ਕੱਚੇ ਤੇਲ ਦੀਆਂ ਕੀਮਤਾਂ ਤੇ ਨਜ਼ਰ ਮਾਰੀਏ ਤਾਂ ਕੱਚਾ ਤੇਲ ਪਾਣੀ ਦੀ ਬੋਤਲ ਦੇ ਬਰਾਬਰ ਹੈ ਪਰ ਤੇਲ ਦੀਆਂ ਕੀਮਤਾਂ ਅੱਜ ਲੋਕਾਂ ਦਾ ਕਚੂੰਬਰ ਕੱਢ ਰਹੀਆਂ ਹਨ।
ਤੇਲ ਕੀਮਤਾਂ ਦੇ ਲਗਾਤਾਰ ਹੋ ਰਹੇ ਅੱਜ 15ਵੇਂ ਦਿਨ ਦੇ ਵਾਧੇ ਕਾਰਨ ਜਿੱਥੇ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ ਉੱਥੇ ਜੇਕਰ ਕੌਮਾਂਤਰੀ ਬਜ਼ਾਰ ਦੀ ਗੱਲ ਕਰਈਏ ਤਾਂ ਕੱਚੇ ਤੇਲ ਦੀਆਂ ਕੀਮਤਾਂ ਪਾਣੀ ਦੀ ਬੋਤਲ ਤੋਂ ਵੀ ਥੱਲੇ ਹਨ।
ਆਉ ਤੁਹਾਨੂੰ ਦੱਸ ਦਈਏ ਕਿ ਕਿਵੇਂ ਸਰਕਾਰਾਂ ਸਾਨੂੰ ਤੇਲ ਕੀਮਤਾਂ ਵਿਚ ਵਾਧਾ ਕਰਕੇ ਲੁੱਟ ਰਹੀਆਂ ਹਨ ਪ੍ਰਾਪਤ ਕੀਤੇ ਘੋਖ ਨਤੀਜਿਆਂ ਤੋਂ ਪਤਾ ਲੱਗਾ ਕਿ ਕੌਮਾਤਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਿਲ 39 ਡਾਲਰ ਹੈ ।ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਏਨੀ ਗਰਾਵਟ ਹੈ ਤਾਂ ਤੇਲ ਕੀਮਤਾਂ ਵਿੱਚ ਏਨਾ ਵਾਧਾ ਕਿਉਂ ਤੂਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਸਰਕਾਰ ਸਾਨੂੰ ਤੇਲ ਰਾਹੀਂ ਲੁੱਟ ਰਹੀ ਹੈ
ਕੱਚੇ ਤੇਲ ਦੀਆਂ ਕੀਮਤਾਂ 39 ਡਾਲਰ ਪ੍ਰਤੀ ਬੈਰਲ
1 ਬੈਰਿਲ ਵਿੱਚ 159 ਲੀਟਰ ਤੇਲ ਹੁੰਦਾ
1 ਡਾਲਰ ਦੀ ਕੀਮਤ 76.25 ਪੈਸੇ ਹੈ
ਰੁਪਈਆ ਵਿਚ ਜੇਕਰ ਕੀਮਤ ਕੱਢੀਏ ਤਾਂ
39× 76.25=2973.25 ਪੈਸੇ ਬਣਦੀ ਹੈ
2973.25÷159 =18.73 ਪੈਸੇ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਬਣਦੀ ਹੈ।
ਪਾਣੀ ਦੀ ਬੋਤਲ ਤੋਂ ਵੀ ਸਸਤੇ ਭਾਅ ਤੇ ਕਿਸ ਤਰਾਂ ਸਰਕਾਰਾਂ ਟੈਕਸ ਲਗਾ ਕਿ ਸਾਡੀ ਲੁੱਟ ਕਰ ਰਹੀਆਂ ਹਨ।
ਮੰਨ ਲਓ ਤੇਲ ਦੀ ਬੇਸ ਕੀਮਤ 22.11 ਪੈਸੇ ਪ੍ਰਤੀ ਲੀਟਰ ਹੈ
32.98 ਪੈਸੇ ਕੇਂਦਰ ਆਪਣੀ ਐਕਸਾਇਜ ਡਿਊਟੀ ਲਗਾ ਰਿਹਾ ਹੈ ਇਸ ਤੋਂ ਇਲਾਵਾ 33 ਪੈਸੇ ਪ੍ਰਤੀ ਲੀਟਰ ਧੁਲਾਈ ਦਾ ਖਰਚਾ ਪੈਂਦਾ ਹੈ।
3.60 ਰੁਪਏ ਡੀਲਰਾਂ ਦਾ ਕਮਿਸ਼ਨ ਜਿਸ ਤੇ ਵੈਟ ਵੱਖਰਾ ਵਸੂਲੀਆਂ ਜਾਂਦਾ ਹੈ।
17.71 ਪੈਸੇ ਰਾਜ ਸਰਕਾਰਾਂ ਵੈਟ ਲੈਂ ਰਹੀਆਂ ਹਨ। ਜੇਕਰ ਬਜ਼ਾਰ ਵਿੱਚ ਨਿਗ੍ਹਾ ਮਾਰੀਏ ਤਾਂ ਅੱਜ ਪਾਣੀ ਦੀ ਬੋਤਲ ਦੀ ਕੀਮਤ 20 ਰੁਪਏ ਹੈ ਜਦ ਕਿ ਕੱਚੇ ਤੇਲ ਦੀਆਂ ਕੀਮਤਾਂ ਪਾਣੀ ਵਾਲੀ ਬੋਤਲ ਤੋਂ ਵੀ ਸਸਤੀਆਂ ਹਨ ਇਸ ਤਰ੍ਹਾਂ 18 ਰੁਪਏ ਤੋਂ ਸ਼ੁਰੂ ਹੋਇਆ ਤੇਲ ਲੋਕਾਂ ਤੱਕ ਪਹੁੰਚਦਾ ਪਹੁੰਚਦਾ 76.23 ਪੈਸੇ ਅੱਜ ਤੋ 10 ਦਿਨ ਪਹਿਲਾਂ ਦੇ ਭਾਅ ਹਨ। ਅਤੇ ਲਗਾਤਾਰ 20 ਵੇਂ ਦਿਨ ਤੱਕ ਨਿੱਤ ਵਧਦੀਆਂ ਅਠਿਆਨੀਆਂ ਚੁਵਾਨੀਆ ਦੇ ਵਧਦੇ ਭਾਅ ਕਾਰਨ ਹੁਣ ਪੈਟਰੋਲ 81 ਰੁਪਏ ਤੋਂ ਵੀ ਪਾਰ ਹੋ ਰਿਹਾ ਹੈ । ਅੱਜ ਤਾਂ ਉਸ ਸਮੇਂ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚ ਗਈ ਜਦੋਂ ਡੀਜ਼ਲ ਦੇ ਭਾਅ ਪੈਟਰੋਲ ਤੋਂ ਵੀ ਮਹਿੰਗੇ ਹੋ ਗਏ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਜਦ ਡੀਜ਼ਲ ਦੇ ਭਾਅ ਪੈਟਰੋਲ ਤੋਂ ਤਕਰੀਬਨ 10,12 ਰੁਪਏ ਘੱਟ ਹੁੰਦਾ ਸੀ।
ਜੇਕਰ ਦੂਸਰੇ ਰਾਜਾਂ ਵੱਲ ਨਿਗ੍ਹਾ ਮਾਰੀਏ ਤਾਂ ਭਾਰਤ ਸੱਭ ਤੋਂ ਵੱਧ ਤੇਲ ਤੋਂ ਟੈਕਸ ਵਸੂਲ ਰਿਹਾ ਹੈ।
ਭਾਰਤ 70% ਫੀਸਦੀ
ਅਮਰੀਕਾ 19 ਫੀਸਦੀ
ਜਪਾਨ 47 ਫੀਸਦੀ
ਫਰਾਂਸ 63 ਫੀਸਦੀ
ਟੈਕਸ ਵਸੂਲ ਰਿਹਾ ਹੈ ।ਦੇਸ਼ ਦਾ ਵਿਕਾਸ ਕਰਨ ਵਾਲੀ ਮੋਦੀ ਸਰਕਾਰ ਲੋਕਾਂ ਨੂੰ ਲੁੱਟ ਕਿ ਜੇਕਰ ਵਿਕਾਸ ਕਰ ਰਹੀ ਹੈ ਤਾਂ ਇਹ ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਨੇ ਲੋਕਾਂ ਦਾ ਨਹੀਂ ਸਗੋਂ ਆਪਣਾ ਵਿਕਾਸ ਕੀਤਾ ਹੈ ਪਿਛਲੇ ਛੇ ਸਾਲਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਤੋਂ 18 ਲੱਖ ਕਰੋੜ ਰੁਪਏ ਕਮਾ ਕਿ ਸਰਕਾਰ ਨੇ ਖ਼ਜ਼ਾਨੇ ਦਾ ਖੂਬ ਵਿਕਾਸ ਕੀਤਾ ਹੈ । ਪਿਛਲੇ ਦਿਨਾਂ ਤੋਂ ਅੱਜ ਤੱਕ ਐਕਸਾਇਜ ਡਿਊਟੀ ਵਿੱਚ ਵਧੇਰੇ ਵਾਧਾ ਹੋਇਆ ਪੈਟਰੋਲ ਤੇ ਐਕਸਾਇਜ ਡਿਊਟੀ 258 ਫੀਸਦੀ ਅਤੇ ਡੀਜ਼ਲ ਤੇ 820 ਫੀਸਦੀ ਵਾਧਾ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ । ਪੈਟਰੋਲ ਅਤੇ ਡੀਜ਼ਲ ਨੂੰ ਕੌਮਾਂਤਰੀ ਬਜ਼ਾਰ ਨਾਲ ਜੋੜਿਆ ਗਿਆ ਸੀ ਜਿਸ ਦਾ ਮਤਲਬ ਸੀ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟਣਗੀਆਂ ਤਾਂ ਤੇਲ ਕੀਮਤਾਂ ਘੱਟ ਹੋਣਗੀਆਂ ਅਤੇ ਜਦੋਂ ਵਧੇਗਾ ਤਾਂ ਵਧਣਗੀਆਂ ਪਰ ਅੱਜ ਬਿਲਕੁਲ ਉਲਟ ਹੋ ਰਿਹਾ ਹੈ। ਇੱਕ ਦੇਸ਼ ਇੱਕ ਟੈਕਸ (ਜੀ ਐਸ਼ ਟੀ)ਲਗਾਉਣ ਵਾਲੀ ਮੋਦੀ ਸਰਕਾਰ ਨੇ ਖ਼ਜ਼ਾਨੇ ਦੇ ਕਮਾਊ ਪੁੱਤ ਪੈਟਰੋਲ ਅਤੇ ਡੀਜ਼ਲ ਇਸ ਤੋਂ ਬਾਹਰ ਰੱਖੇ ਹਨ ।
ਦੇਖਿਆ ਜਾਵੇ ਕਿ ਹਰ ਗੱਲ 'ਤੇ ਰੌਲਾ ਪਾਉਣ ਵਾਲੀਆਂ ਵਿਰੋਧੀ ਪਾਰਟੀਆਂ ਤੇਲ ਕੀਮਤਾਂ ਨੂੰ ਲੈ ਕਿ ਕਿਉਂ ਚੁੱਪ ਹਨ ਇਹ ਬਾਰੇ ਤਾਂ ਹਾਲੇ ਕੋਈ ਪਤਾ ਨਹੀਂ ਲੱਗਿਆ ਪਰ ਇਹਨਾਂ ਦੀ ਚੁੱਪ ਵਿੱਚ ਕੋਈ ਨਾਂ ਕੋਈ ਰਾਜ ਤਾਂ ਜ਼ਰੂਰ ਹੈ।
ਪਰ ਇਹਨਾਂ ਦੀ ਇਸ ਚੁੱਪੀ ਨੇ ਅੱਜ ਆਮ ਲੋਕਾਂ ਦਾ ਦਿਵਾਲਾ ਕੱਢ ਕਿ ਰੱਖ ਦਿੱਤਾ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਕਰੋਨਾ ਕਾਰਨ ਜਿੱਥੇ ਲੋਕਾਂ ਦੇ ਕਾਰੋਬਾਰ ਤੇ ਅਸਰ ਪਿਆ ਉਥੇ ਪ੍ਰਾਈਵੇਟ ਕੰਪਨੀ,ਅਤੇ ਵਰਕਰਾਂ ਦੀਆਂ ਨੌਕਰੀਆਂ ਵੀ ਪ੍ਰਭਾਵਿਤ ਹੋਈਆਂ ਹਨ।